ਆਯੂਰਵੈਦਿਕ ਕੈਂਪ ਵਿਚ 350 ਮਰੀਜਾਂ ਨੇ ਲਿਆ ਕੈਂਪ ਦਾ ਲਾਹਾ

ਨਸਰਾਲਾ/ਸ਼ਾਮਚੁਰਾਸੀ (ਚੁੰਬਰ) – ਵੈਦ ਹਰੀ ਸਿੰਘ ਦੁਬਈ ਵਾਲਿਆਂ ਵਲੋਂ ਮਸਤ ਬਾਬਾ ਸੁੱਖਾ ਜੀ ਦੇ ਦਰਬਾਰ ਤੇ ਪਿੰਡ ਘਾਗੋਂ ਰੋਡੇ ਵਾਲੀ ਵਿਖੇ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਸਮੂਹ ਸਹਿਯੋਗੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿਚ ਦੂਰੋਂ ਨੇੜਿਓ ਕਰੀਬ 350 ਮਰੀਜਾਂ ਨੇ ਆਪਣਾ ਮੁਫ਼ਤ ਚੈਕਅੱਪ ਕਰਵਾਇਆ ਅਤੇ ਮੁਫ਼ਤ ਦਵਾਈਆਂ ਲੈ ਕੇ ਕੈਂਪ ਦਾ ਲਾਹਾ ਲਿਆ। ਇਸ ਮੌਕੇ ਪਿੰਡ ਵਾਸੀਆਂ ਵਲੋਂ ਵੈਦ ਹਰੀ ਸਿੰਘ ਨੂੰ ਇਸ ਵਿਸ਼ੇਸ਼ ਸਹਿਯੋਗ ਸੇਵਾ ਲਈ ਸਨਮਾਨਿਆ ਗਿਆ। ਕੈਂਪ ਆਯੋਜਿਕਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਅਜਿਹੇ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕਰਦੇ ਰਹਿਣਗੇ। ਇਸ ਉਪਰੰਤ ਕੈਂਪ ਲਗਾਉਣ ਵਾਲੀ ਟੀਮ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਆ ਗਿਆ।

Previous articleਦਸਵੀਂ ਅਤੇ ਬਾਰ•ਵੀਂ ਦੇ ਹੋਣਹਾਰ ਵਿਦਿਆਰਥੀ ਸਨਮਾਨੇ
Next articleਢੋਲਣਵਾਲ ਵਿਖੇ ਮਨਾਈ ਜਾਵੇਗੀ 13 ਨੂੰ ਅੰਬੇਡਕਰ ਜੈਅੰਤੀ