ਆਮ ਆਦਮੀ ਪਾਰਟੀ ਨੇ ਅਹੁਦੇਦਾਰ ਐਲਾਨੇ

ਫੋਟੋ ਕੈਪਸ਼ਨ- ਗੱਲਬਾਤ ਕਰਦੇ ਹੋਏ ਅੰਗਰੇਜ਼ ਸਿੰਘ ਤੇ ਕਰਮਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਮ ਆਦਮੀ ਪਾਰਟੀ ਨੇ 2022 ਦੀਆ ਵੋਟਾਂ ਦੀ ਤਿਆਰੀ ਵਿੱਢ ਦੇ ਹੋਏ ਜਿੱਥੇ ਬਿਜਲੀ ਅੰਦੋਲਨ ਸ਼ੁਰੂ ਕੀਤਾ ਹੈ ਓਥੇ ਹੀ ਪਾਰਟੀ ਨੇ ਵੱਖ ਵੱਖ ਵਿੰਗਾ ਦੇ ਢਾਂਚੇ ਦਾ ਵਿਸਥਾਰ ਕਰਦੇ ਹੋਏ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਅਹਿਮ ਅਹੁਦੇਦਾਰੀਆਂ ਦਾ ਐਲਾਨ ਕੀਤਾ| ਆਮ ਆਦਮੀ ਪਾਰਟੀ ਨੇ ਅੰਗਰੇਜ਼ ਸਿੰਘ ਮਹਿਮਦਵਾਲ ਨੂੰ ਯੂਥ ਵਿੰਗ ਪੰਜਾਬ ਦਾ ਸੰਯੁਕਤ ਸਕੱਤਰ ਲਾਇਆ ਗਿਆ ਹੈ। ਕਰਮਜੀਤ ਸਿੰਘ ਕੌੜਾ ਨੂੰ ਕਿਸਾਨ ਵਿੰਗ ਪ੍ਰਧਾਨ ਜਿਲ੍ਹਾ ਕਪੂਰਥਲਾ ਲਾਇਆ ਗਿਆ ਹੈ।

ਇਸ ਮੌਕੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਲਾਕ ਨੰਬਰ 1 ਤੋਂ ਪ੍ਰਧਾਨ ਹਰਜਿੰਦਰ ਸਿੰਘ, ਬਲਾਕ ਨੰਬਰ 2 ਤੋਂ ਪ੍ਰਧਾਨ ਮਹੁੰਮਦ ਰਫ਼ੀ, ਅਤੇ ਬਲਾਕ ਨੰਬਰ 3 ਕਰਨੈਲ ਸਿੰਘ , ਸਰਕਲ ਇੰਚਾਰਜ ਅਵਤਾਰ ਸਿੰਘ, ਤਿਲਕ ਰਾਜ, ਜਗਤਾਰ ਸਿੰਘ, ਰੂਪ ਪ੍ਰੀਤ, ਮੰਗਲ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਸੀਨੀਅਰ ਆਗੂ ਪ੍ਰਦੀਪ ਥਿੰਦ, ਐਡਵੋਕੇਟ ਸਤਨਾਮ ਸਿੰਘ ਮੋਮੀ, ਸੁਖਵਿੰਦਰ ਸਿੰਘ ਸੁੱਖਾ, ਸੁਖਵਿੰਦਰ ਸਿੰਘ ਟੀਟਾ, ਰਮਨ ਜੈਨ, ਸਤਨਾਮ ਪਾਲ, ਸੰਦੀਪ ਸ਼ਰਮਾ, ਕਮਲਪ੍ਰੀਤ, ਵਰਿੰਦਰ ਜੀਤ, ਜਸਪਾਲ ਸਿੰਘ, ਪ੍ਰਦੀਪ ਕੁਮਾਰ, ਰਮਨ ਜੈਨ ਆਦਿ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਸੂਬਾ ਇੰਚਾਰਜ ਜਰਨੈਲ ਸਿੰਘ ਅਤੇ ਦਿੱਲੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਅੰਗਰੇਜ਼ ਸਿੰਘ ਅਤੇ ਕਰਮਜੀਤ ਸਿੰਘ ਕੌੜਾ ਨੇ ਕਿਹਾ ਕਿ ਪਾਰਟੀ ਨੇ ਜੋ ਸਾਨੂੰ ਜ਼ੁਮੇਵਾਰੀ ਦਿੱਤੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ।

Previous articleਆਰ ਸੀ ਐੱਫ ਦੇ ਗੁਰਦੁਆਰਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Next articleIndian swimmers dominate but Olympic mark remains elusive