ਬੌਲੀਵੁੱਡ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ ਉਹ ਦਿੱਲੀ ਸਰਕਾਰ ਦੇ ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ ਤੇ ਇਸ ਲਈ ਆਮ ਆਦਮੀ ਪਾਰਟੀ ਲਈ ਲੋਕ ਸਭਾ ਚੋਣਾਂ ਦੌਰਾਨ ਹਫ਼ਤਾ ਭਰ ਦਿੱਲੀ ਵਿੱਚ ਚੋਣ ਪ੍ਰਚਾਰ ਕਰਨਗੇ ਤਾਂ ਜੋ ਮਿਲ ਕੇ ਫ਼ਿਰਕਾਪ੍ਰਸਤੀ ਨੂੰ ਢਾਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅੱਜ ਤੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਉਹ ਹਫ਼ਤਾ ਦਿੱਲੀ ਵਿਚ ਲਾਉਣਗੇ। ਸ੍ਰੀ ਰਾਜ ਨੇ ਅੱਜ ਉੱਤਰੀ-ਪੂਰਬੀ ਦਿੱਲੀ ਲੋਕ ਸਭਾ ਚੋਣ ਹਲਕੇ ਤੋਂ ‘ਆਪ’ ਉਮੀਦਵਾਰ ਦਲੀਪ ਪਾਂਡੇ ਲਈ ਚੋਣ ਪ੍ਰਚਾਰ ਕੀਤਾ। ਕਿਰਤ ਮੰਤਰੀ ਗੋਪਾਲ ਰਾਇ ਨੇ ਦੱਸਿਆ ਕਿ ਸ੍ਰੀ ਰਾਜ ਵੱਲੋਂ ਬਾਬਰਪੁਰ ਤੋਂ ਚੋਣ ਮੁਹਿੰਮ ਸ਼ੁਰੂ ਕੀਤੀ ਗਈ।
INDIA ‘ਆਪ’ ਲਈ ਪ੍ਰਚਾਰ ’ਚ ਨਿੱਤਰੇ ਪ੍ਰਕਾਸ਼ ਰਾਜ