(ਸਮਾਜ ਵੀਕਲੀ): ਪੰਜਾਬੀ ਗਾਇਕ ਜੈਜ਼ੀ ਬੀ, ਜੋ ਕਿ ਜਾਰੀ ਕਿਸਾਨ ਸੰਘਰਸ਼ ਦੌਰਾਨ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ ਹਨ, ਨੇ ਕਿਹਾ ਹੈ ਕਿ ਉਹ ਆਪਣੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਉਨ੍ਹਾਂ ਨਾਲ ਖੜ੍ਹਨਗੇ। ਜੈਜ਼ੀ (46) ਨੇ ‘ਇੰਸਟਾਗ੍ਰਾਮ’ ਉਤੇ ਆਪਣੇ ਟਵਿੱਟਰ ਅਕਾਊਂਟ ਦਾ ਸਕਰੀਨਸ਼ਾਟ ਵੀ ਪਾਇਆ ਜੋ ਕਿ ਇਕ ਪੇਜ ਨੇ ਸ਼ੇਅਰ ਕੀਤਾ ਸੀ।
ਸੋਸ਼ਲ ਪੇਜ ਨੇ ਦਾਅਵਾ ਕੀਤਾ ਸੀ ਕਿ ਜੈਜ਼ੀ ਦੀ ਪ੍ਰੋਫਾਈਲ ‘ਕਿਸਾਨਾਂ ਲਈ ਆਵਾਜ਼ ਉਠਾਉਣ ਤੇ 1984 ਦੰਗਾ ਪੀੜਤਾਂ ਲਈ ਨਿਆਂ ਮੰਗਣ’ ਕਾਰਨ ਬਲੌਕ ਕੀਤੀ ਗਈ ਹੈ। ਜੈਜ਼ੀ ਨੇ ਨਾਲ ਹੀ ਹੈਸ਼ਟੈਗ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਨੈਵਰ ਫੌਰਗੈੱਟ 1984’, ‘ਰੇਜ਼ ਯੋਰ ਵੁਆਇਸ’ ਵੀ ਪਾਇਆ। ਦੱਸਣਯੋਗ ਹੈ ਕਿ ਜੈਜ਼ੀ ਨੇ ਸਾਲ ਦੇ ਸ਼ੁਰੂ ਵਿਚ ਟਿਕਰੀ ਬਾਰਡਰ ਉਤੇ ਹੋਏ ‘ਆਰਟਿਸਟਸ ਫਾਰ ਫਾਰਮਰਜ਼’ ਪ੍ਰੋਗਰਾਮ ਵਿਚ ਪੇਸ਼ਕਾਰੀ ਵੀ ਦਿੱਤੀ ਸੀ। ਗਾਇਕ ਦੇ ਗੀਤ ‘ਤੀਰ ਪੰਜਾਬ ਤੋਂ’ ਨੂੰ ਯੂਟਿਊਬ ਉਤੇ 20 ਲੱਖ ਵਿਊਜ਼ ਮਿਲੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly