ਆਪਣੇ ਗੁਆਂਢੀਆਂ ਨੂੰ ਡਰਾ ਧਮਕਾ ਨਹੀਂ ਸਕਦਾ ਚੀਨ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ): ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋਅ ਬਾਇਡਨ ਨੇ ਅੱਜ ਕਿਹਾ ਕਿ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਭਾਰਤ ਤੇ ਅਮਰੀਕਾ ਦੇ ਨੇਮ ਆਧਾਰਿਤ ਮਜ਼ਬੂਤ ਸਾਂਝੇ ਹਿੱਤ ਜੁੜੇ ਹੋਏ ਹਨ ਅਤੇ ਚੀਨ ਸਮੇਤ ਹੋਰ ਕੋਈ ਵੀ ਮੁਲਕ ਇਸ ਖਿੱਤੇ ਵਿੱਚ ਆਪਣੇ ਗੁਆਂਂਢੀਆਂ ਨੂੰ ਡਰਾ ਧਮਕਾ ਨਹੀਂ ਸਕਦਾ।

ਬਿਨਾਂ ਸ਼ੱਕ ਦੋਵੇਂ ਮੁਲਕ ਚੰਗੇਰੇ ਭਵਿੱਖ ਲਈ ਖਿੱਤੇ ਨੂੰ ਆਕਾਰ ਦੇਣ ਦੇ ਸਮਰੱਥ ਹਨ। ਬਾਇਡਨ ਇਥੇ ਭਾਰਤੀ ਅਮਰੀਕੀਆਂ ਲਈ ਵਰਚੁਅਲ ਫੰਡਰੇਜ਼ਰ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਉਮੀਦਵਾਰ ਵਜੋਂ ਭਾਰਤੀ ਅਮਰੀਕੀਆਂ ਲਈ ਰੱਖੇ ਪਲੇਠੇ ਸਮਾਗਮ ਵਿੱਚ 268 ਲੋਕਾਂ ਨੇ ਸ਼ਿਰਕਤ ਕੀਤੀ। ਬਾਇਡਨ ਨੇ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਮਰੀਕੀ ਸਦਰ ਚੀਨ ਨੂੰ ਅਜਿਹੇ ਮੌਕੇ (ਭਾਰਤ-ਪ੍ਰਸ਼ਾਂਤ ਖਿੱਤੇ ’ਚ) ਥਾਂ ਸੌਂਪ ਰਿਹੈ, ਜਦੋਂ ਉਹ (ਚੀਨ) ਪ੍ਰਸ਼ਾਂਤ ਖਿੱਤੇ ਵਿੱਚ ਆਪਣੇ ਹੀ ਗੁਆਂਂਢੀਆਂ ਤੇ ਅਮਰੀਕੀ ਲੀਡਰਸ਼ਿਪ ਨੂੰ ਠਿੱਬੀ ਲਾਉਣ ਨੂੰ ਫਿਰਦਾ ਹੈ।

ਫੰਡਰੇਜ਼ਰ ਦੌਰਾਨ ਸਾਬਕਾ ਸਰਜਨ ਡਾ.ਵਿਵੇਕ ਮੂਰਤੀ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ, ‘ਅਸੀਂ ਚੰਗੇੇੇੇਰੇ ਭਵਿੱਖ ਲਈ ਭਾਰਤ-ਪ੍ਰਸ਼ਾਂਤ ਖਿੱਤੇ ਨੂੰ ਬਿਹਤਰ ਆਕਾਰ ਦੇ ਸਕਦੇ ਹਾਂ। ਇਹ ਚੋਣ ਸਾਡੇ ਭਵਿੱਖ ਦਾ ਫੈਸਲਾ ਕਰੇਗੀ।’ ਬਾਇਡਨ ਨੇ ਇਸ ਮੌਕੇ ਭਾਰਤ ਨਾਲ ਆਪਣੇ ਪੁਰਾਣੇ ਰਿਸ਼ਤਿਆਂਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘ਮੈਂ ਕਹਿੰਦਾ ਹਾਂ ਕਿ ਭਾਰਤ ਤੇ ਅਮਰੀਕਾ ਜੇਕਰ ਗੂੜੇ ਦੋਸਤ ਬਣ ਜਾਣ ਤਾਂ ਕੁੱਲ ਆਲਮ ਸੁਰੱਖਿਅਤ ਥਾਂ ਬਣ ਜਾਵੇਗੀ। ਸੱਤ ਸਾਲ ਪਹਿਲਾਂ ਮੈਂ ਮੁੰਬਈ ਵਿੱਚ ਇਕ ਕਾਰੋਬਾਰੀ ਨੂੰ ਕਿਹਾ ਸੀ ਕਿ ਅਮਰੀਕਾ-ਭਾਰਤ ਭਾਈਵਾਲੀ 21ਵੀਂ ਸਦੀ ਵਿੱਚ ਰਿਸ਼ਤਿਆਂ ਨੂੰ ਪਰਿਭਾਸ਼ਤ ਕਰੇਗੀ।’

Previous articleਵੀਹ ਸਾਲਾਂ ਤੋਂ ਯੂਏਈ ’ਚ ਫਸਿਆ ਭਾਰਤੀ ਨਾਗਰਿਕ ਪਰਤੇਗਾ ਘਰ
Next articleਜੰਮੂ ਕਸ਼ਮੀਰ ਬਾਰੇ ਤੁਰਕੀ ਦੀ ਟਿੱਪਣੀ ਭਾਰਤ ਵੱਲੋਂ ‘ਬਰਦਾਸ਼ਤ ਤੋਂ ਬਾਹਰ’ ਕਰਾਰ