ਜੰਮੂ ਕਸ਼ਮੀਰ ਬਾਰੇ ਤੁਰਕੀ ਦੀ ਟਿੱਪਣੀ ਭਾਰਤ ਵੱਲੋਂ ‘ਬਰਦਾਸ਼ਤ ਤੋਂ ਬਾਹਰ’ ਕਰਾਰ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਈਅਪ ਏਰਦੋਗਾਂ ਵੱਲੋਂ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਵਿਚ ਉੱਚ ਪੱਧਰੀ ਵਿਚਾਰ-ਚਰਚਾ ਦੌਰਾਨ ਜੰਮੂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ਨੂੰ ਭਾਰਤ ਨੇ ‘ਪੂਰੀ ਤਰ੍ਹਾਂ ਬਰਦਾਸ਼ਤ ਤੋਂ ਬਾਹਰ ਦੱਸਿਆ ਹੈ।’ ਭਾਰਤ ਨੇ ਕਿਹਾ ਹੈ ਕਿ ਤੁਰਕੀ ਨੂੰ ਦੂਜੇ ਮੁਲਕਾਂ ਦੀ ਅਖੰਡਤਾ ਦਾ ਸਤਿਕਾਰ ਕਰਨਾ ਸਿੱਖਣਾ ਚਾਹੀਦਾ ਹੈ ਤੇ ਆਪਣੀਆਂ ਨੀਤੀਆਂ ’ਤੇ ਵੱਧ ਧਿਆਨ ਦੇਣਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ. ਤ੍ਰਿਮੂਰਤੀ ਨੇ ਟਵੀਟ ਕੀਤਾ ਕਿ ਤੁਰਕੀ ਵੱਲੋਂ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਬਾਰੇ ਟਿੱਪਣੀ ਕਰਨਾ ਮੁਲਕ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਏਰਦੋਗਾਂ ਨੇ ਕਿਹਾ ਸੀ ਕਿ ਕਸ਼ਮੀਰ ਦਾ ਮੁੱਦਾ  ਜੋ ਕਿ ‘ਦੱਖਣੀ ਏਸ਼ੀਆ ਵਿਚ ਸਥਿਰਤਾ ਤੇ ਸ਼ਾਂਤੀ ਲਈ ਜ਼ਰੂਰੀ ਹੈ, ਹਾਲੇ ਵੀ ਭਖਿਆ ਹੋਇਆ ਹੈ।’

Previous articleਆਪਣੇ ਗੁਆਂਢੀਆਂ ਨੂੰ ਡਰਾ ਧਮਕਾ ਨਹੀਂ ਸਕਦਾ ਚੀਨ: ਬਾਇਡਨ
Next articleਅਮਰੀਕੀ ਉਪ ਰਾਸ਼ਟਰਪਤੀ ਦੇ ਜਹਾਜ਼ ਨਾਲ ਪੰਛੀ ਟਕਰਾਇਆ