ਆਦਰਮਾਨ ਦਾ ਸਲਾਨਾ ਛਿੰਝ ਮੇਲਾ 5 ਅਕਤੂਬਰ ਨੂੰ ਖਿੱਚ ਦਾ ਕੇਂਦਰ ਹੋਵੇਗਾ ਅਮਰ ਸੈਂਬੀ ਦਾ ਅਖਾੜਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਨਜ਼ਦੀਕ ਪਿੰਡ ਆਦਰਮਾਨ ਵਿਚ 36 ਵਾ ਸਲਾਨਾਂ ਛਿੰਝ ਮੇਲਾ 5 ਅਕਤੂਬਰ ਨੂੰ ਦਸਮੇਸ਼ ਦੰਗਲ ਅਤੇ ਵੈਲਫੇਅਰ ਕਮੇਟੀ ਵੱਲੋਂ ਐਨ .ਆਰ.ਆਈ ਤੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮਹਿੰਦਰ ਸਿੰਘ ਮੋਮੀ ਨੇ ਦੱਸਿਆ ਕਿ ਦੰਗਲ ਵਿਚ ਨਾਮੀ ਪਹਿਲਵਾਨ ਪ੍ਰਿਤਪਾਲ ਫਗਵਾੜਾ , ਭੁਪਿੰਦਰ ਅਜਨਾਲਾ , ਜਤਿੰਦਰ ਡੂਮਛੇੜੀ , ਲੱਕੀ ਕਪੂਰਥਲਾ , ਬਾਜ਼ ਰੋਣੀ, ਗੋਪੀ ਲੀਲਾ ਪਟਕੇ ਦੀਆਂ ਕੁਸ਼ਤੀਆਂ ਵਿਚ ਜ਼ੋਹਰ ਦਿਖਾਉਣਗੇ ਪਟਕੇ ਦਾ ਪਹਿਲਾ ਇਨਾਮ ਦੋ ਲੱਖ ਰੁਪਏ ਦੂਜਾ ਇਨਾਮ ਇੱਕ ਲੱਖ ਰੁਪਏ ਤੀਜਾ ਇਨਾਮ ਇਕਵੰਜਾ ਹਜ਼ਾਰ ਰੁਪਏ ਦਾ ਹੋਵੇਗਾ।

ਪਟਕੇ ਦੇ ਪਹਿਲੇ ਇਨਾਮ ਦੀ ਰਾਸ਼ੀ ਪਰਮਜੀਤ ਸਿੰਘ ਜੱਜ (ਜਰਮਨ) ਪਰਿਵਾਰ ਅਤੇ ਤੀਜੇ ਪਟਕੇ ਦੀ ਸੇਵਾ ਕਵਲਜੀਤ ਸਿੰਘ ਜੰਮੂ ਪਰਿਵਾਰ ਵੱਲੋਂ ਕੀਤੀ ਜਾਵੇਗੀ। ਇਸ ਛਿੰਝ ਮੇਲੇ ਦੌਰਾਨ ਪੰਜਾਬੀ ਗਾਇਕ ਅਮਰ ਸੈਂਬੀ ਦਾ ਅਖਾੜਾ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਕਿਹਾ ਇਹ ਮੇਲਾ ਕਰਵਾਉਣ ਵਿਚ ਸੰਤੋਖ ਸਿੰਘ ਕਨੇਡਾ, ਸਿਮਰਜੀਤ ਸਿੰਘ ਮੋਮੀ ਯੂ .ਕੇ, ਬਖਸ਼ੀਸ਼ ਸਿੰਘ ਮੋਮੀ ਯੂ.ਐਸ.ਏ, ਅਮਨਦੀਪ ਸਿੰਘ ਜੈਲਦਾਰ ਅਤੇ ਬਲਦੇਵ ਸਿੰਘ ਕਨੇਡਾ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ ਸ਼ਰਤ ਮੁਤਾਬਕ ਸੱਦੇ ਹੋਏ ਮੱਲਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਇਸ ਮੌਕੇ ਰਣਜੀਤ ਸਿੰਘ ਮੋਮੀ, ਮਹਿੰਦਰ ਸਿੰਘ ਮੋਮੀ, ਬਚਨ ਸਿੰਘ ਬਾਜਵਾ, ਗੁਰਦੇਵ ਸਿੰਘ ਕਲਿਆਣ, ਜਸਬੀਰ ਸਿੰਘ ਸਰਪੰਚ, ਭੁਪਿੰਦਰ ਸਿੰਘ ਜੰਮੂ, ਜਸਵਿੰਦਰ ਸਿੰਘ ਕੰਗ, ਗਗਨਦੀਪ ਕਲਿਆਣ, ਗੁਰਜੰਟ ਸਿੰਘ ਸ਼ੇਰਗਿੱਲ, ਜਗਦੀਪ ਸਿੰਘ ਥਿੰਦ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੀਆਂ ਤਸਵੀਰਾਂ ਦੇ ਅਧਾਰ ਤੇ ਹੋਵੇਗੀ ਜ਼ਮੀਨ ਦੀ ਫ਼ਰਦ ਤੇ ਲਾਲ ਐਂਟਰੀ
Next article11 ਦੇ ਸਿੱਖਿਆ ਭਵਨ ਮੁਹਾਲੀ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ -ਗੁਰਮੇਜ ਸਿੰਘ