11 ਦੇ ਸਿੱਖਿਆ ਭਵਨ ਮੁਹਾਲੀ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ -ਗੁਰਮੇਜ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਈ ਟੀ ਟੀ ਅਧਿਆਪਕ ਯੂਨੀਅਨ ਦੀ ਇਕਾਈ ਕਪੂਰਥਲਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ,ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ , ਜਸਵਿੰਦਰ ਸਿੰਘ ਸ਼ਿਕਾਰਪੁਰ ਤੇ ਅਵਤਾਰ ਸਿੰਘ ਹੈਬਤਪੁਰ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਅਧਿਆਪਕਾਂ ਦੀ ਅਹਿਮ ਤੇ ਜਾਇਜ਼ ਮੰਗਾਂ ਤੇ ਕਈ ਵਾਅਦੇ ਕਰ ਕੇ ਟਾਲਮਟੋਲ ਦੇ ਚੱਲਦੇ ਈ ਟੀ ਟੀ ਯੂਨੀਅਨ ਆਪਣੇ ਸਘੰਰਸ਼ੀ ਇਤਿਹਾਸ ਨੂੰ ਦੁਹਰਾਉਂਦੇ ਹੋਏ , ਸਿੱਖਿਆ ਭਵਨ ਮੁਹਾਲੀ ਦਾ ਘਿਰਾਓ 11 ਅਕਤੂਬਰ ਨੂੰ ਪੇ-ਕਮਿਸ਼ਨ ਰਿਪੋਰਟ ਲਾਗੂ ਹੋਣ ਤੋਂ ਬਾਅਦ ਬਣੀ ਪੇ ਅਨਾਮਲੀ ਦੂਰ ਕਰਾਉਣ,ਪੇ ਫਿਕਸੇਸ਼ਨ ਪੂਰੇ ਪੰਜਾਬ ਵਿੱਚ ਇਕਸਾਰ ਕਰਾਉਣ,ਮਾਸਟਰ ਕਾਡਰ ਪ੍ਰਮੋਸ਼ਨ ਸ਼ੁਰੂ ਕਰਾਉਣ, ਸਿੱਧੀ ਭਰਤੀ ਰਾਹੀਂ ਆਏ ਹੈਡ ਟੀਚਰ,ਸੈਂਟਰ ਹੈਡ ਟੀਚਰ ਉਪਰ ਥੋਪੀ ਜਾ ਰਹੀ ਵਿਭਾਗੀ ਟੈਸਟ ਦੀ ਸ਼ਰਤ ਖਤਮ ਕਰਾਉਣ, ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀ ਜਿਲ੍ਹਾ ਪ੍ਰੀਸ਼ਦ ਸਮੇੰ ਦੀ ਸਰਵਿਸ ਖਤਮ ਕਰਨ ਸਬੰਧੀ ਜਾਰੀ ਹੁਕਮ ਵਾਪਸ ਕਰਾਉਣ, ਜ਼ਿਲ੍ਹਾ ਪ੍ਰੀਸਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਆਪਸੀ ਸੀਨੀਅਰਤਾ ਦਰੁੁਸਤ ਕਰਨ,ਜਿਲ੍ਹਾ ਪ੍ਰੀਸ਼ਦ ਸਮੇਂ ਦੇ ਹਰ ਤਰਾਂ ਦੇ ਬਕਾਏ ਜਾਰੀ ਕਰਨ,ਬਦਲੀਆਂ ਦਾ ਪ੍ਰੌਸੈਸ ਪੂਰਾ ਕਰਨ ਆਦਿ ਵਿਭਾਗੀ ਮੰਗਾਂ ਨੂੰ ਪੂਰਾ ਕਰਾਉਣ ਲਈ ਜਥੇਬੰਦੀ ਵੱਲੋਂ 11 ਅਕਤੂਬਰ ਨੂੰ ਸਿੱਖਿਆ ਭਵਨ ਮੁਹਾਲੀ ਦਾ ਘਿਰਾਓ ਕੀਤਾ ਜਾਵੇਗਾ ।

ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਹਨਾਂ ਸਾਰੇ ਆਗੂਆਂ ਨੂੰ ਬਲਾਕਾਂ ਵਿੱਚ ਇਸ ਸਬੰਧੀ ਲਾਮਬੰਦੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਰਛਪਾਲ ਸਿੰਘ ਵੜੈਚ ਸੂਬਾ ਪ੍ਰਧਾਨ, ਜਸਪਾਲ ਸਿੰਘ ਬਲਾਕ ਪ੍ਰਧਾਨ ਲੋਹੀਆਂ, ਸ਼ਿਦਰ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ , ਅਵਤਾਰ ਸਿੰਘ ਹੈਬਤਪੁਰ , ਤੇਜਿੰਦਰ ਸਿੰਘ, ਮਨਜੀਤ ਸਿੰਘ, ਯੋਗੇਸ਼ ਸ਼ੌਰੀ ,ਲਖਵਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਰੇਸ਼ਮ ਸਿੰਘ,ਸੁਖਵਿੰਦਰ ਸਿੰਘ ਕਾਲੇਵਾਲ,ਕੁਲਦੀਪ ਸਿੰਘ ਮੁਹੱਬਲੀਪੁਰ , ਰੇਸ਼ਮ ਸਿੰਘ ਬੂੜੇਵਾਲ,ਪੰਕਜ ਮਰਵਾਹਹਾ, ਗੁਰਪ੍ਰੀਤ ਸਿੰਘ ਮੰਗੂਪੁਰ, ਲਖਵਿੰਦਰ ਸਿੰਘ, ਦੀਪਕ ਚਾਵਲਾ, ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿੱਬਾ, ਆਦਿ ਹਾਜਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਦਰਮਾਨ ਦਾ ਸਲਾਨਾ ਛਿੰਝ ਮੇਲਾ 5 ਅਕਤੂਬਰ ਨੂੰ ਖਿੱਚ ਦਾ ਕੇਂਦਰ ਹੋਵੇਗਾ ਅਮਰ ਸੈਂਬੀ ਦਾ ਅਖਾੜਾ
Next articleਗ਼ਜ਼ਲ