ਆਤਮਾ ਸਕੀਮ ਤਹਿਤ ਖੇਤੀ ਟੂਰ ਲਿਜਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡਾਇਰੈਕਟਰ ਖੇਤੀਬਾੜੀ ਪੰਜਾਬ ਡਾਕਟਰ ਰਜੇਸ਼ ਕੁਮਾਰ ਵਸ਼ਿਸ਼ਟ ਅਤੇ ਡਾਕਟਰ ਗੁਰਵਿੰਦਰ ਸਿੰਘ ਖ਼ਾਲਸਾ ਸੰਯੁਕਤ ਡਾਇਰੈਕਟਰ ਵਿਸਥਾਰ ਤੇ ਸਿਖਲਾਈ ਕਮ ਨੋਡਲ ਅਫ਼ਸਰ ਆਤਮਾ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬਜਾਜ ਵਿਖੇ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਫਲਦਾਰ ਬੂਟਿਆਂ ਅਤੇ ਘਰੇਲੂ ਬਗ਼ੀਚੀ ਪ੍ਰਤੀ ਪ੍ਰੇਰਿਤ ਕਰਨ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਲ ਖੋਜ ਕੇਂਦਰ ਜੱਲੋਵਾਲ ਹੁਸ਼ਿਆਰਪੁਰ ਵਿਖੇ ਖੇਤੀ ਟੂਰ ਲਿਜਾਇਆ ਗਿਆ ਗਿਆ ।

ਬਲਾਕ ਖੇਤੀਬਾੜੀ ਅਫਸਰ ਨਡਾਲਾ ਸ੍ਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਤੀ ਟੂਰ ਦਾ ਮੁੱਖ ਮਕਸਦ ਕਿਸਾਨਾਂ ਵਿੱਚ ਫਲਦਾਰ ਬੂਟਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ । ਜਾਗਰੂਕਤਾ ਕੈਂਪ /ਟੂਰ ਲਗਾਉਣ ਦਾ ਮੁੱਖ ਮਕਸਦ ਕਣਕ ਝੋਨੇ ਹੇਠੋਂ ਰਕਬਾ ਘਟਾ ਕੇ ਦਾਲਾਂ, ਤੇਲ ਬੀਜ,ਅਤੇ ਹੋਰ ਸਬਜ਼ੀਆਂ ਹੇਠ ਰਕਬਾ ਵਧਾਉਣਾ ਹੈ । ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫ਼ਲ ਖੋਜ ਕੇਂਦਰ ਜੱਲੋਵਾਲ ਹੁਸ਼ਿਆਰਪੁਰ ਦੇ ਡਾ ਤਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਫਲਦਾਰ ਬੂਟਿਆਂ ਪ੍ਰਤੀ ਜਾਗਰੂਕ ਕਰਨ ਦਾ ਖੇਤੀਬਾੜੀ ਵਿਭਾਗ ਦਾ ਅਹਿਮ ਉਪਰਾਲਾ ਹੈ ।ਡਾਕਟਰ ਤਨਜੀਤ ਸਿੰਘ ਚਾਹਲ ਨੇ ਯਾਦਵਿੰਦਰ ਸਿੰਘ ਬਲਾਕ ਤਕਨਾਲੋਜੀ ਮੈਨੇਜਰ ਆਤਮਾ ਨਡਾਲਾ ਅਤੇ ਗੁਰਦੇਵ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕੀਤਾ ਕਿ ਉਨ੍ਹਾਂ ਨੇ ਫ਼ਲ ਖੋਜ ਕੇਂਦਰ ਜੱਲੋਵਾਲ ਵਿਖੇ ਕਿਸਾਨਾਂ ਦਾ ਖੇਤੀ ਟੂਰ ਲਿਆਂਦਾ ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਟੈਕਨਾਲੋਜੀ ਮੈਨੇਜਰ ਨਡਾਲਾ ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਆਤਮਾ ਅਤੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਫਲਦਾਰ ਬੂਟੇ ਲਗਾਉਣ ਦੀ ਅਪੀਲ ਕੀਤੀ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਬੂਟੇ ਸਰਕਾਰੀ ਨਰਸਰੀ ਤੋਂ ਹੀ ਖ਼ਰੀਦੇ ਜਾਣ।ਇਸ ਮੌਕੇ ਬੋਲਦਿਆਂ ਗੁਰਦੇਵ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਖੇਤੀ ਦੇ ਨਾਲ ਨਾਲ ਬਾਗਬਾਨੀ ਅਤੇ ਦਾਲਾਂ ਹੇਠ ਰਕਬਾ ਜ਼ਰੂਰ ਵਧਾਉਣ ।ਇਸ ਮੌਕੇ ਖੇਤੀਬਾਡ਼ੀ ਉਪ ਨਿਰੀਖਕ ਇੰਦਰਜੋਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਟਰਾਂ, ਵੱਟ ਬੰਨਿਆਂ ਉੱਪਰ ਫਲਦਾਰ/ਦਵਾਈਆਂ ਵਾਲੇ ਬੂਟੇ ਜ਼ਰੂਰ ਲਗਾਉਣ ।ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾਡ਼ੀ ਵਿਸਥਾਰ ਅਫਸਰ ਗੁਰਬਰਿੰਦਰ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਬਿਕਰਮਜੀਤ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਜਗਦੀਸ਼ ਸਿੰਘ ਸਹਿਕਾਰੀ ਸਭਾ ਬਜਾਜ ਦੇ ਸੈਕਟਰੀ ਅਤੇ ਇਲਾਕੇ ਦੇ ਹੋਰ ਉੱਘੇ ਕਿਸਾਨ ਹਾਜ਼ਰ ਸਨ ।

Previous articleMarc Llistosella to head Tata Motors from July
Next articleBharti Airtel board to discuss strategic plans next Wednesday