ਬੀ ਐੱਸ ਐੱਨ ਐੱਲ ਦੀ ਫਾਈਬਰ ਨੈੱਟ ਸੇਵਾ ਤੋਂ ਖਪਤਕਾਰ ਡਾਢੇ ਪ੍ਰੇਸ਼ਾਨ

ਫਾਈਬਰ ਨੈੱਟ ਦੀਆਂ ਸੇਵਾਵਾਂ ਵਿੱਚ ਸੁਧਾਰ ਨਾ ਹੋਣ ਤੇ ਕਨੈਕਸ਼ਨ ਕਟਾਉਣਾ ਮਜ਼ਬੂਰੀ-ਖ਼ਪਤਕਾਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਬੀ ਐਸ ਐਨ ਐਲ ਦੀ ਐਕਸਚੇਂਜ ਤੋਂ ਚਲਦੀ ਫਾਈਬਰ ਨੈੱਟ ਸੇਵਾ ਤੋਂ ਖਪਤਕਾਰ ਡਾਢੇ ਪ੍ਰੇਸ਼ਾਨ ਹਨ। ਪਿੰਡ ਬੂਲਪੁਰ ਵਿਚਲੀ ਬੀ ਐਸ ਐਨ ਐਲ ਐਕਸਚੇਂਜ ਦੀ ਪਿਛਲੀ 26 ਜਨਵਰੀ ਨੂੰ ਹੀ ਸ਼ੁਰੂ ਕੀਤੀ ਗਈ ਫਾਈਬਰ ਸੇਵਾ ਲਈ ਜਿੱਥੇ ਖਪਤਕਾਰਾਂ ਚ ਡਾਢਾ ਉਤਸ਼ਾਹ ਸੀ। ਉਹ ਉਤਸ਼ਾਹ 15 ਅਗਸਤ ਸੁਤੰਤਰਤਾ ਦਿਵਸ ਤੋਂ ਪਹਿਲਾਂ ਹੀ ਮੱਠਾ ਪੈਂਦਾ ਦਿਖਾਈ ਦੇ ਰਿਹਾ ਹੈ। ਜਿਸ ਦੀ ਮਿਸਾਲ ਫਾਈਬਰ ਨੈੱਟ ਦੇ ਲਗਾਤਾਰ ਬੰਦ ਹੋਣ ਤੋਂ ਮਿਲਦੀ ਹੈ ।

ਬੀ ਐਸ ਐਨ ਐਲ ਦੇ ਫਾਈਬਰ ਨੈੱਟ ਦੇ ਖਪਤਕਾਰਾਂ ਨੇ ਦੱਸਿਆ ਕਿ ਫਾਈਬਰ ਨੈੱਟ ਸੇਵਾ 24 ਘੰਟਿਆਂ ਦੌਰਾਨ 5 ਮਿੰਟ ਵੀ ਨਹੀਂ ਚੱਲਦੀ ਕਿ ਬੰਦ ਹੋ ਜਾਂਦੀ ਹੈ । ਜਦੋਂ ਇਸ ਸਬੰਧੀ ਉਹ ਫਾਈਬਰ ਨੈੱਟ ਦੀ ਫ੍ਰੈਂਚਾਇਜ਼ੀ ਕੰਟਰੈਕਟਰ ਕੋਲ ਇਸ ਸੰਬੰਧੀ ਸ਼ਿਕਾਇਤ ਕਰਦੇ ਹਨ ਤਾਂ ਕੰਟਰੈਕਟਰ ਵੱਲੋਂ ਖ਼ੁਦ ਬੀ ਐਸ ਐਨ ਐਲ ਦੀ ਸੇਵਾਵਾਂ ਤੋਂ ਪ੍ਰੇਸ਼ਾਨ ਹੋਣ ਦੀ ਕਹਾਣੀ ਸੁਣਾਈ ਜਾਂਦੀ ਹੈ । ਖ਼ਪਤਕਾਰਾਂ ਨੇ ਦੱਸਿਆ ਕਿ ਬੀ ਐਸ ਐਨ ਐੱਲ ਕੰਟਰੈਕਟਰ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਸੇਵਾਵਾਂ ਸਾਡੇ ਵੱਲੋਂ ਬਤੌਰ ਠੇਕੇਦਾਰ ਦੇ ਤੌਰ ਤੇ ਦੇਣੀਆਂ ਹਨ ਉਹ ਬਿਲਕੁਲ ਠੀਕ ਹਨ ।

ਜਦਕਿ ਬੀ ਐਸ ਐਨ ਐਲ ਵੱਲੋਂ ਦਿੱਤੀ ਜਾ ਰਹੀ ਮਾੜੀ ਸੇਵਾ ਕਾਰਨ ਹੀ ਖਪਤਕਾਰਾਂ ਦੇ ਨਾਲ ਸਾਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਖਪਤਕਾਰਾਂ ਨੇ ਇਸ ਸਬੰਧੀ ਦੱਸਿਆ ਕਿ ਜੇਕਰ ਬੀ ਐੱਸ ਐੱਨ ਐੱਲ ਵਲੋਂ ਫਾਈਬਰ ਨੈੱਟ ਦੀਆਂ ਸੇਵਾਵਾਂ ਕੋਈ ਸੁਧਾਰ ਨਾ ਕੀਤਾ ਗਿਆ ਤਾਂ ਉਹ ਮਜਬੂਰਨ ਕੁਨੈਕਸ਼ਨ ਕਟਵਾਉਣ ਲਈ ਮਜਬੂਰ ਹੋਣਗੇ । ਇਸ ਸਾਰੇ ਮਾਮਲੇ ਸੰਬੰਧੀ ਜਦੋਂ ਜ਼ਿਲ੍ਹਾ ਟੈਲੀਕੋਮ ਅਧਿਕਾਰੀ ਵਿਕਾਸ ਗੁਪਤਾ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਨਾਲ ਸਪੰਰਕ ਨਹੀਂ ਹੋ ਸਕਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹੋ ਜਹੀ ਆਜ਼ਾਦੀ
Next article“ਲੋਕ ਬੋਲੀਆਂ ਵਿੱਚ ਵੀਰ ਦਾ ਸੰਕਲਪ “