ਕੋਲਾ ਘੁਟਾਲਾ: ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਦੋਸ਼ੀ ਠਹਿਰਾਏ ਗਏ

ਨਵੀਂ ਦਿੱਲੀ (ਸਮਾਜ ਵੀਕਲੀ) : ਕੋਲਾ ਘੁਟਾਲਾ ਕੇਸ ਵਿਚ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇਅ ਨੂੰ ਦੋਸ਼ੀ ਠਹਿਰਾ ਦਿੱਤਾ ਹੈ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਵਾਜਪਾਈ ਸਰਕਾਰ ਵਿਚ ਕੋਲਾ ਰਾਜ ਮੰਤਰੀ ਰਹੇ ਰੇਅ ਨੂੰ ਅਪਰਾਧਿਕ ਸਾਜ਼ਿਸ਼ ਅਤੇ ਹੋਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਉਸ ਵੇਲੇ ਕੋਲਾ ਮੰਤਰਾਲੇ ਵਿਚ ਸੀਨੀਅਰ ਅਧਿਕਾਰੀ ਰਹੇ ਦੋ ਹੋਰਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ। ਬ੍ਰਹਮਦੀਹਾ ਕੋਲਾ ਖਾਣਾਂ ਅਲਾਟ ਕਰਨ ਦੇ ਇਸ ਕੇਸ ਵਿਚ ਅਧਿਕਾਰੀਆਂ ਪ੍ਰਦੀਪ ਕੁਮਾਰ ਬੈਨਰਜੀ ਤੇ ਨਿਤਿਆ ਨੰਦ ਗੌਤਮ ਨੂੰ ਦੋਸ਼ੀ ਠਹਿਰਾਇਆ ਹੈ। ਇਸ ਤੋਂ ਇਲਾਵਾ ਇਕ ਤਕਨੀਕੀ ਕੰਪਨੀ ਦੇ ਡਾਇਰੈਕਟਰ ਮਹੇਂਦਰ ਕੁਮਾਰ ਅਗਰਵੱਲਾ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਬਾਰੇ ਸੁਣਵਾਈ 14 ਅਕਤੂਬਰ ਨੂੰ ਹੋਵੇਗੀ।

Previous articleਇਸਤਰੀ ਵਫ਼ਦ ਵੱਲੋਂ ਹਾਥਰਸ ਦਾ ਦੌਰਾ
Next articleMarket has been opened up for farmers, MSP will continue: FM