(ਸਮਾਜ ਵੀਕਲੀ)
ਆਓ ਸਾਰੇ ਰਲ ਮਿਲ ਆਪਾਂ
ਸਾਂਝੇ ਤਿਓਹਾਰ ਮਨਾਈਏ
ਈਦ ਦੀਵਾਲੀ ਗੁਰਪੁਰਬ ਤੇ
ਰਲ ਕੇ ਦੀਪ ਜਗਾਈਏ ।
ਹਿੰਦੂ ਮੁਸਲਿਮ ਸਿੱਖ ਈਸਾਈ
ਆਖਰ ਹੈ ਤਾਂ ਸਾਰੇ ਭਾਈ ਭਾਈ
ਭੇਦ-ਭਾਵ ਨੂੰ ਛੱਡ ਕੇ ਸਾਰੇ
ਭਾਈਚਾਰਕ ਸਾਂਝ ਵਧਾਈਏ
ਆਓ ਸਾਰੇ ਰਲ਼ ਮਿਲ ਆਪਾਂ……
ਸਭ ਧਰਮਾਂ ਦਾ ਸਤਿਕਾਰ ਕਰੋ
ਮਾਨਵਤਾ ਨੂੰ ਪਿਆਰ ਕਰੋ
ਇੱਕ ਰੰਗ ਲਹੂ ਦੇ ਵਾਂਗੂੰ
ਸਭ ਇੱਕੋ ਹੀ ਹੋ ਜਾਈਏ
ਆਓ ਸਾਰੇ ਰਲ਼ ਮਿਲ ਆਪਾਂ……
ਵਾਹਿਗੁਰੂ ,ਰਾਮ ਤੇ ਅੱਲ੍ਹਾ
ਰੱਬ ਦੇ ਨਾਂ ਨੇ ਸਾਰੇ
ਈਦ ਮਨਾ ਕੇ ਏਕੇ ਦੇ ਨਾਲ
ਆਪਾਂ ਸਾਰੇ ਭੇਦ ਮਿਟਾਈਏ ।
ਆਓ ਸਾਰੇ ਰਲ਼ ਮਿਲ ਆਪਾਂ
ਸਾਂਝੇ ਤਿਓਹਾਰ ਮਨਾਈਏ
ਈਦ ਦੀਵਾਲੀ ਗੁਰਪੁਰਬ ਤੇ
ਰਲ ਕੇ ਦੀਪ ਜਗਾਈਏ ।
ਜਤਿੰਦਰ ਭੁੱਚੋ
9501475400
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly