(ਸਮਾਜ ਵੀਕਲੀ)
ਯਾਦ ਰੱਖੋ ਕਿ ਜਦੋਂ ਵੀ ਅਸੀਂ ਪੜਨਾਵੀਂ ਸ਼ਬਦ ਲਿਖਣਾ ਹੈ ਤਾਂ ਲਿਖਾਂਗੇ :
ਜਿਨ੍ਹਾਂ (ਜਿਹਨਾਂ), ਇਨ੍ਹਾਂ (ਇਹਨਾਂ), ਕਿਨ੍ਹਾਂ (ਕਿਹਨਾਂ), ਉਨ੍ਹਾਂ (ਉਹਨਾਂ)
ਦੋਵੇਂ ਸ਼ਬਦ–ਰੂਪ ਹੀ ਠੀਕ ਹਨ ਜਿਹੜਾ ਮਰਜ਼ੀ ਵਰਤ ਸਕਦੇ ਹਾਂ (ਉਂਝ ਅਜੋਕੇ ਸਮੇਂ ਪੈਰੀਂ ਹਾਹੇ ਵਾਲ਼ਾ ਰੂਪ ਪ੍ਰਚਲਤ ਹੈ : ਇਨ੍ਹਾਂ, ਉਨ੍ਹਾਂ, ਕਿਨ੍ਹਾਂ, ਜਿਨ੍ਹਾਂ ਆਦਿ)
ਜਦੋਂ ਅਸੀਂ ”ਮਾਤਰਾ” ਸਬੰਧੀ ਸ਼ਬਦ ਲਿਖਣਾ ਹੋਵੇ ਤਾਂ ਲਿਖਾਂਗੇ :
ਜਿੰਨਾ, ਕਿੰਨਾ ?, ਓਨਾ, ਇੰਨਾ/ਐਨਾ ਆਦਿ
ਪਰ ਜਦੋਂ ਅਸੀਂ ”ਮਾਤਰਾ” ਸਬੰਧੀ ਜਾਂ ”ਪੜਨਾਵੀਂ ਸ਼ਬਦ” ਨੂੰ ਇੰਝ ਲਿਖਦੇ ਹਾਂ :
ਜਿੰਨ੍ਹਾ ਜਾਂ ਜਿੰਨ੍ਹਾਂ
ਜਾਂ ਕਿੰਨ੍ਹਾ ਜਾਂ ਕਿੰਨ੍ਹਾਂ
ਤਾਂ ਇਹ ਦਰੁਸਤ ਨਹੀਂ।
*ਕਿੰਨਾ, ਜਿੰਨਾ ਮਾਤਰਾ ਨਾਲ਼ ਸਬੰਧਤ ਹੈ, ਇਹ ਬਿਨਾਂ ਪੈਰੀਂ ਹਾਹੇ ਅਤੇ ਬਿਨਾਂ ਕੰਨੇ ‘ਤੇ ਬਿੰਦੀ ਨਾਲ਼ ਲਿਖਿਆ ਜਾਵੇਗਾ।
**ਜਿਹੜਾ ਪੜਨਾਵੀਂ ਹੈ ਉਹ ਬਿਨਾਂ ਟਿੱਪੀ ਤੋਂ ਕੰਨੇ ਉੱਤੇ ਬਿੰਦੀ ਅਤੇ ਪੈਰ ਹਾਹੇ ਜਾਂ ਪੂਰੇ ਹਾਹੇ ਨਾਲ਼ ਲਿਖਿਆ ਜਾਵੇਗਾ : ਇਨ੍ਹਾਂ, ਉਨ੍ਹਾਂ, ਕਿਨ੍ਹਾਂ, ਜਿਨ੍ਹਾਂ ਜਾਂ ਇਹਨਾਂ, ਉਹਨਾਂ, ਕਿਹਨਾਂ, ਜਿਹਨਾਂ ਆਦਿ
– ਸ਼ੁਕਰੀਆ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly