ਅਜੋਕੇ ਸਮੇਂ ‘ਚ ਬਹੁਜਨ ਸਮਾਜ ਨੂੰ ਇਕਮੁੱਠ ਹੋਣ ਦੀ ਲੋੜ
ਫਿਲੌਰ, ਅੱਪਰਾ (ਸਮਾਜ ਵੀਕਲੀ) –ਦੇਸ਼ ਭਰ ‘ਚ ਆਏ ਦਿਨ ਔਰਤਾਂ ਤੇ ਲੜਕੀਆਂ ‘ਤੇ ਬਹੁਤ ਹੀ ਘਟੀਆ ਤੇ ਨਿੰਦਣਯੋਗ ਅੱਤਿਆਚਾਰ ਹੋ ਰਹੇ ਹਨ। ਕਦੇ ਬਲਾਤਕਾਰ, ਕਦੇ ਤੇਜ਼ਾਬ ਹਮਲੇ ਤੇ ਕਦੇ ਘਰੂਲੂ ਹਿੰਸਾ ਦੇ ਨਾਂ ‘ਤੇ ਔਰਤਾਂ ਨੂੰ ਘੋਰ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਕੇਂਦਰ ਤੇ ਰਾਜ ਸਰਕਾਰਾਂ ਜਿੰਮੇਵਾਰ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤ ਪਾਲ ਭੌਂਸਲੇ ਪ੍ਰਧਾਨ ਜਿਲਾ ਜਲੰਧਰ ਦਿਹਾਤੀ ਬਹੁਜਨ ਸਮਾਜ ਪਾਰਟੀ ਨੇ ਅੱਪਰਾ ਵਿਖੇ ਬਸਪਾ ਦੀ ਇੱਕ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਉਨਾਂ ਅੱਗੇ ਬੋਲਦਿਆਂ ਕਿਹਾ ਕਿ ਜ਼ਿਆਦਾਤਾਰ ਦੇਖਣ ਤੇ ਸੁਨਣ ਨੂੰ ਮਿਲ ਰਿਹਾ ਹੈ ਕਿ ਦਲਿਤ ਸਮਾਜ ਦੀਆਂ ਔਰਤਾਂ ਨੂੰ ਹੀ ਸ਼ੋਸ਼ਿਤ ਕੀਤਾ ਜਾ ਰਿਹਾ ਹੈ ਤਾਂ ਕਿ ਦਲਿਤ ਸਮਾਜ ਪੜ ਲਿਖ ਕੇ ਜਾਗਰੂਕ ਨਾ ਹੋ ਸਕੇ। ਕਿਉਂਕਿ ਇੱਕ ਔਰਤ ਚਾਹੇ ਉਹ ਮਾਂ, ਭੈਣ, ਜਾਂ ਪਤਨੀ ਦੇ ਰੂਪ ‘ਚ ਹੋਵੇ, ਅਧਿਆਪਕ ਤੋਂ ਪਹਿਲਾਂ ਮਨੁੱਖ ਦੀ ਅਸਲ ਤੇ ਪਹਿਲਾਂ ਅਧਿਆਪਕਾ ਔਰਤ ਹੀ ਹੁੰਦੀ ਹੈ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਕਰੋਨਾ ਵਾਇਰਸ ਦੀ ਇਸ ਮਹਾਂਮਾਰੀ ਦੌਰਾਨ ਫੇਲ ਹੋ ਚੁੱਕੀਆਂ ਹਨ। ਆਮ ਆਦਮੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਤਿਲ ਤਿਲ ਮਰਨ ਲਈ ਮਜਬੂਰ ਹੋ ਚੁੱਕਾ ਹੈ।
ਇਸ ਲਈ ਅਜੋਕੇ ਸਮੇਂ ‘ਚ ਇਹ ਜਰੂਰੀ ਹੋ ਗਿਆ ਹੈ ਕਿ ਬਹੁਜਨ ਸਮਾਜ ਇਕਮੁੱਠ ਹੋ ਕੇ ਇਸ ਔਖੀ ਘੜੀ ‘ਚ ਸਰਕਾਰਾਂ ਨੂੰ ਦਰਕਿਨਾਰ ਕਰਦੇ ਹੋਏ ਇੱਕ ਦੂਸਰੇ ਦਾ ਸਾਥ ਦੇਣ। ਇਸ ਮੌਕੇ ਤਿਲਕ ਰਾਜ ਅੱਪਰਾ, ਰਾਜ ਕੁਮਾਰ, ਪ੍ਰਸ਼ੋਤਮ ਸ਼ੋਤਾ, ਅਵਿਨਾਸ਼ ਅੱਪਰਾ, ਸੱਤਪਾਲ ਪੇਟੀਆਂ ਵਾਲਾ,ਸੁਮਿਤ, ਕਮਲਜੀਤ ਪੱਦੀ ਖਾਲਸਾ, ਦਵਿੰਦਰ ਕੁਮਾਰ, ਵਿਵੇਕ ਰੱਤੂ, ਤੀਰਥ ਸਿੰਘ ਚੱਕ ਸਾਹਬੂ, ਰਵੀ ਕੁਮਾਰ, ਵਿਨੈ ਅੱਪਰਾ, ਚਮਨ ਲਾਲ, ਦੇਸ ਰਾਜ ਰਾਜੂ ਅੱਪਰਾ, ਬਿੰਦਰ ਮਿਸਤਰੀ, ਡਾ. ਗੁਰਨੇਕ, ਨਰੇਸ਼ ਆਰਕੀਟੈਕਟ, ਗੁੱਡੂ, ਹੈਪੀ ਅੱਪਰਾ, ਬਲਵਿੰਦਰ ਸ਼ੀਰਾ, ਰਜਿੰਦਰ ਕੁਮਾਰ ਪੱਪੂ ਆਦਿ ਵੀ ਹਾਜ਼ਰ ਸਨ।