ਇੰਟਰਨੈਸ਼ਨਲ ਗਾਇਕ ਲੈਹਿੰਬਰ ਹੁਸੈਨਪੁਰੀ ‘ਮਣਕੇ -2’ ਲੈ ਕੇ ਹੋ ਰਿਹਾ ਹਾਜ਼ਰ

ਫੋਟੋ : - ਲੈਹਿੰਬਰ ਹੁਸੈਨਪੁਰੀ ਦੇ 'ਮਣਕੇ 2' ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਲੈਹਿੰਬਰ ਹੁਸੈਨਪੁਰੀ ‘ਮਣਕੇ 2’ ਟਰੈਕ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਆਪਣੀ ਧੂਆਂ ਧਾਰ ਗਾਇਕੀ ਦਾ ਪ੍ਰਦਰਸ਼ਨ ਕਰਨ ਲਈ ਇਕ ਵਾਰ ਫਿਰ ਹਾਜ਼ਰ ਹੋ ਰਿਹਾ ਹੈ। ਇਸ ਸਬੰਧੀ ਆਪਣੀ ਸ਼ੋਸ਼ਲ ਸਾਈਟ ਤੇ ਸ਼ੇਅਰ ਕੀਤੀ ਜਾਣਕਾਰੀ ਵਿਚ ਗਾਇਕ ਲੈਹਿੰਬਰ ਹੁਸੈਨਪੁਰੀ ਨੇ ਦੱਸਿਆ ਕਿ ਉਹ ਸਰੋਤਿਆਂ ਦੇ ਕੀਤੇ ਜਾ ਰਹੇ ਇੰਤਜਾਰ ਦੀ ਘੜੀ ‘ਮਣਕੇ 2’ ਟਰੈਕ ਨਾਲ ਭਰਪੂਰ ਰਿਹਾ ਹੈ।

ਉਨ•ਾਂ ਦੱਸਿਆ ਕਿ ਇਸ ਟਰੈਕ ਦਾ ਪੋਸਟਰ ਵਾਈਟ ਹਿਲ ਕੰਪਨੀ ਵਲੋਂ ਸ਼ੋਸ਼ਲ ਮੀਡੀਏ ਤੇ ਰਿਲੀਜ਼ ਕਰ ਦਿੱਤਾ ਗਿਆ। ਜਿਸ ਦੇ ਗੀਤਕਾਰ ਕੁਲਤਾਰ ਪਾਬਲਾ, ਮਿਊਜਿਕ ਡਾਇਰੈਕਟਰ ਜੌਨੀ ਵੀਡੀਓ ਮਨੀ ਸ਼ੇਰਗਿੱਲ, ਪੇਸ਼ਕਸ਼ ਦਲਵਿੰਦਰਜੀਤ ਸਿੰਘ ਸੋਨੀ ਹਨ। ਇਸ ਟਰੈਕ ਲਈ ਉਹ ਕੁਲਵਿੰਦਰ ਸਿੰਘ ਫਰਾਂਸ, ਅਮਨ ਕਲੇਰ ਮੋਹਾਲੀ ਅਤੇ ਹੋਰ ਸਭ ਉਸ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦਾ ਦਿਲੀਂ ਧੰਨਵਾਦ ਕਰਦਾ ਹੈ। ਉਸ ਨੂੰ ਆਸ ਹੈ ਕਿ ਮਣਕੇ ਟਰੈਕ ਵਾਂਗ ‘ਮਣਕੇ 2’ ਨੂੰ ਵੀ ਸਰੋਤੇ ਦਿਲੋਂ ਰਜਵਾਂ ਪਿਆਰ ਦੇਣਗੇ।

Previous articleਆਏ ਦਿਨ ਲੜਕੀਆਂ ਤੇ ਔਰਤਾਂ ਨੇ ਹੋ ਰਹੇ ਨਿੰਦਣਯੋਗ ਅੱਤਿਆਚਾਰਾਂ ਲਈ ਕੇਂਦਰ ਤੇ ਰਾਜ ਸਰਕਾਰਾਂ ਜਿੰਮੇਵਾਰ-ਭੌਂਸਲੇ
Next article‘ਰਿਸ਼ਤੇ’ ਟਰੈਕ ਨਾਲ ਹਾਜ਼ਰ ਹੋ ਰਿਹਾ ਗਾਇਕ ਦਵਿੰਦਰ ਰੂਹੀ