ਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋਆਈਪੀਐੱਲ ’ਚੋਂ ਬਾਹਰ ਹੋ ਸਕਦੀ ਹੈ ਵੀਵੋ

ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਤੇ ਚੀਨ ਵਿਚਾਲੇ ਵੱਧਦੇ ਸਿਆਸੀ ਤਣਾਅ ਵਿਚਾਲੇ ਚੀਨੀ ਮੋਬਾਈਲ ਫੋਨ ਕੰਪਨੀ ਵੀਵੋ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ‘ਟਾਈਟਲ ਸਪਾਂਸਰ’ ਤੋਂ ਪਿੱਛੇ ਹੱਟ ਸਕਦੀ ਹੈ ਅਤੇ ਆਪਸੀ ਸਹਿਮਤੀ ਨਾਲ ਵੱਖ ਹੋਣ ਲਈ ਭਾਰਤੀ ਕ੍ਰਿਕਟ ਬੋਰਡ ਨਾਲ ਵੀਵੋ ਦੀ ਗੱਲਬਾਤ ਚੱਲ ਰਹੀ ਹੈ। ਇਸ ਇਕ ਸਾਲ ਨੂੰ ਮੁਲਤਵੀ ਮਿਆਦ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਦੋਵਾਂ ਮੁਲਕਾਂ ਵਿਚਾਲੇ ਸਬੰਧ ਬਿਹਤਰ ਹੋਣ ’ਤੇ ਬੀਸੀਸੀਆਈ 2021 ਤੋਂ 2023 ਵਿਚਾਲੇ ਕੰਪਨੀ ਨਾਲ ਤਿੰਨ ਸਾਲ ਦਾ ਕਰਾਰ ਕਰ ਸਕਦਾ ਹੈ। ਆਈਪੀਐੱਲ ਇਸ ਸਾਲ 19 ਸਤੰਬਰ ਤੋਂ 10 ਨਵੰਬਰ ਤੱਕ ਯੂਏਈ ’ਚ ਹੋਵੇਗਾ।

Previous articleਇਤਿਹਾਸਕ ਫ਼ੈਸਲਾ: ਇੰਗਲੈਂਡ-ਪਾਕਿ ਕ੍ਰਿਕਟ ਲੜੀ ਵਿੱਚ ਨੋਬਾਲ ਦਾ ਫੈਸਲਾ ਟੀਵੀ ਅੰਪਾਇਰ ਕਰੇਗਾ
Next articleਫੁਟਬਾਲ ਮੈਚ ਦੌਰਾਨ ਜਾਣ-ਬੁੱਝ ਕੇ ਖੰਘਣ ਵਾਲੇ ਨੂੰ ਦਿਖਾਇਆ ਜਾਵੇਗਾ ਲਾਲ ਕਾਰਡ