ਆਈਐਨਐਸ ਸ਼ਿਵਾਜੀ ਦੇ 12 ਟਰੇਨੀ ਸੇਲਰ ਕੋਵਿਡ ਪਾਜ਼ੇਟਿਵ

ਪੁਣੇ (ਸਮਾਜਵੀਕਲੀ):   ਨਾਵਾਲਾ ਅਧਾਰਿਤ ਆਈਐਨਐਸ ਸ਼ਿਵਾਜੀ ਦੇ ਕਰੀਬ 12 ਟਰੇਨੀ ਸੇਲਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਹ ਭਾਰਤੀ ਜਲ ਸੈਨਾ ਦੀ ਅਹਿਮ ਸਿਖ਼ਲਾਈ ਇਕਾਈ ਹੈ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਪਹਾੜੀ ਕਸਬੇ ਲੋਨਾਵਾਲਾ ’ਚ ਇਹ ਇਕਾਈ 800 ਏਕੜ ਵਿਚ ਫੈਲੀ ਹੋਈ ਹੈ। ਨੇਵਲ ਸਟੇਸ਼ਨ ਮੁਤਾਬਕ ਇੱਥੇ ਕਰੋਨਾਵਾਇਰਸ ਦਾ ਪਹਿਲਾ ਕੇਸ 18 ਜੂਨ ਨੂੰ ਸਾਹਮਣੇ ਆਇਆ ਸੀ ਜਦ ਇਕ ਕੈਡੇਟ ਲੌਕਡਾਊਨ ਵਿਚ ਢਿੱਲ ਮਗਰੋਂ ਪਰਤਿਆ ਸੀ। ਉਸ ਦੇ ਨਾਲ 157 ਹੋਰ ਟਰੇਨੀ ਸੇਲਰ ਵੀ ਆਏ ਸਨ।

Previous articleਸੀਬੀਆਈ ਵੱਲੋਂ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਤੋਂ ਪੁੱਛਗਿੱਛ
Next articleਐੱਮਐੱਸਐੱਮਈ ਲਈ ਕਰਜ਼ਾ ਗਾਰੰਟੀ ਯੋਜਨਾ ਲਾਂਚ