ਵਿਸ਼ਾਖਾਪਟਨਮ (ਸਮਾਜਵੀਕਲੀ) – ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਤੜਕੇ ਪਾਲਸਟਿਕ ਦੀ ਫੈਕਟਰੀ ਵਿੱਚ ਗੈਸ ਰਿਸਣ ਕਾਰਨ ਇਕ ਬੱਚੇ ਸਣੇ ਕਰੀਬ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 1000 ਤੋਂ ਵੱਧ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ। ਗੈਸ ਰਿਸਣ ਕਾਰਨ ਫੈਕਟਰੀ ਦੇ ਪੰਜ ਕਿਲੋਮੀਟਰ ਤੱਕ ਪਿੰਡਾਂ ਦੇ ਲੋਕਾਂ ’ਤੇ ਇਸ ਦਾ ਅਸਰ ਹੋਇਆ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ’ਤੇ ਹੰਗਾਮੀ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ।
HOME ਆਂਧਰਾ ਵਿੱਚ ਗੈਸ ਲੀਕ: 8 ਮਰੇ, 1000 ਤੋਂ ਵੱਧ ਹਸਪਤਾਲ ਵਿੱਚ