ਮੁੰਬਈ (ਸਮਾਜਵੀਕਲੀ): ਭਾਰਤ ਦੇ ਬਜ਼ੁਰਗ ਅੱਵਲ ਦਰਜਾ ਕਿ੍ਕਟਰ ਵਸੰਤ ਰਾਏਜੀ ਦਾ ਦੇਹਾਂਤ ਹੋ ਗਿਆ। ਉਹ ਸੌ ਵਰ੍ਹਿਆਂ ਦੇ ਸਨ। ਉਨ੍ਹਾਂ ਤੋਂ ਬਾਅਦ ਪਰਿਵਾਰ ਵਿੱਚ ਪਤਨੀ ਅਤੇ ਦੋ ਬੇਟੀਆਂ ਹਨ। ਉਨ੍ਹਾਂ ਦੇ ਜਵਾਈ ਸੁਦਰਸ਼ਨ ਨਾਨਾਵਤੀ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਵਾਲਕੇਸ਼ਵਰ ਸਥਿਤ ਨਿਵਾਸ ’ਤੇ ਸਵੇਰੇ ਤੜਕੇ 2.20 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਰਾਏਜੀ ਨੇ 1940 ਦੇ ਦਹਾਕੇ ਵਿੱਚ 9 ਅੱਵਲ ਦਰਜਾ ਮੈਚ ਖੇਡੇ ਸਨ ਤੇ ਕੁਲ 277 ਦੌੜਾਂ ਬਣਾਈਆਂ ਸਨ। ਉਹ 1939 ਵਿੱਚ ਕਿ੍ਕਟ ਕਲੱਬ ਆਫ ਇੰਡੀਆ ਦੀ ਟੀਮ ਲਈ ਖੇਡੇ। ਮੁੰਬਈ ਲਈ ਉਹ 1941 ਵਿੱਚ ਖੇਡੇ ਅਤੇ ਉਨ੍ਹਾਂ ਵਿਜੈ ਮਰਚੰਟ ਦੀ ਅਗਵਾਈ ਵਿੱਚ ਪੱਛਮੀ ਭਾਰਤ ਖ਼ਿਲਾਫ਼ ਮੈਚ ਖੇਡਿਆ। ਉਹ ਕ੍ਰਿਕਟ ਇਤਿਹਾਸਕਾਰ ਅਤੇ ਚਾਰਟਰਡ ਅਕਾਊਂਟੈਂਟ ਸਨ।