ਅੱਲ੍ਹਾ ਦਿੱਤਾ ਸਕੂਲ ਵਿੱਚ ਨਵੇਂ ਦਾਖਲਿਆਂ ਸੰਬੰਧੀ ਰੂਪ ਰੇਖਾ ਉਲੀਕੀ

ਕੈਪਸ਼ਨ-ਐਨਰੋਲਮੈਂਟ ਡ੍ਰਾਈਵ ਸੈਸ਼ਨ 2021-22 ਦਾ ਅੱਲ੍ਹਾ ਦਿੱਤਾ ਸਕੂਲ ਤੋਂ ਆਗਾਜ਼ ਮੌਕੇ ਹੈੱਡ ਟੀਚਰ ਅਰਵਿੰਦਰ ਕੌਰ,ਬਲਾਕ ਮਾਸਟਰ ਟ੍ਰੇਨਰ ਹਰਜਿੰਦਰ ਸਿੰਘ ਜੋਸਨ ਤੇ ਸਮੂਹ ਸਟਾਫ਼

ਬੀ ਐੱਮ ਟੀ ਦੁਆਰਾ ਸਕੂਲ ਵਿੱਚ ਨਵੇਂ ਦਾਖਲਿਆਂ ਸੰਬੰਧੀ ਸਮੂਹ ਸਟਾਫ਼ ਨਾਲ ਵਿਚਾਰ ਵਟਾਂਦਰਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿੱ) ਗੁਰਭਜਨ ਸਿੰਘ ਲਸਾਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ,ਬਲਾਕ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਦੀ ਅਗਵਾਈ ਤੇ ਅਰਵਿੰਦਰ ਕੌਰ ਹੈੱਡ ਟੀਚਰ ਡਡਵਿੰਡੀ ਦੀ ਦੇਖਰੇਖ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਅੱਲ੍ਹਾ ਦਿੱਤਾ ਤੋਂ ਨਵੇਂ ਸੈਸ਼ਨ 2021-22 ਲਈ ਐਨਰੋਲਮੈਂਟ ਡਰਾਈਵ ਸ਼ੁਰੂ ਕੀਤੀ ਗਈ।

ਜਿਸ ਦੌਰਾਨ ਬਲਾਕ ਮਾਸਟਰ ਟ੍ਰੇਨਰ ਹਰਜਿੰਦਰ ਸਿੰਘ ਜੋਸਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਦੌਰਾਨ ਬੀ ਐੱਮ ਟੀ ਹਰਮਿੰਦਰ ਸਿੰਘ ਜੋਸਨ ਨੇ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਤੇ ਪੜ੍ਹੋ ਪੰਜਾਬ ਪ੍ਰੋਜੈਕਟ, ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉੱਥੇ ਹੀ ਅਰਵਿੰਦਰ ਕੌਰ, ਹੈੱਡ ਟੀਚਰ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਨਾਲ ਨਾਲ ਸਕੂਲ ਵਿੱਚ ਚੱਲ ਰਹੀਆਂ ਸਮਾਰਟ ਕਲਾਸਾਂ ਈ ਕੰਟੈਂਟ ਤੇ ਆਨਲਾਈਨ ਪੜ੍ਹਾਈ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪਡ਼੍ਹਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਜਿਥੇ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੇ ਨਵੇਂ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਨੂੰ ਪਹਿਲ ਦਿੱਤੀ। ਵਿਭਾਗ ਦੁਆਰਾ ਚਲਾਈ ਐਨਰੋਲਮੈਂਟ ਡਰਾਈਵ ਸੈਸ਼ਨ 2021-22 ਦੀ ਸ਼ੁਰੁਆਤ ਨੂੰ ਕਾਮਯਾਬ ਬਣਾਉਣ ਲਈ ਹਰਵਿੰਦਰ ਸਿੰਘ ਵਿਰਦੀ , ਅਰਵਿੰਦਰ ਕੌਰ, ਕੰਵਲਜੀਤ ਕੌਰ, ਰਾਣੀ ਕੌਰ, ਸੁਖਬੀਰ ਕੌਰ, ਆਦਿ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ। ਉਥੇ ਇਸ ਮੌਕੇ ਤੇ ਐਸ ਐਮ ਸੀ ਮੈਂਬਰ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਸਨ ।

Previous articleਭਾਰਤ ਦੀ ਪਹਿਲੀ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ
Next articleਨਬਾਰਡ ਵੱਲੋਂ 21 ਦਿਨਾਂ ਸਿਖਲਾਈ ਕੋਰਸ ਆਰੰਭ