ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ.) ਵਲੋਂ ਵੀਟ ਗਰਾਸ ਜੂਸ ਦੀ ਸੇਵਾ ਸ਼ੁਰੂ

ਅੱਪਰਾ (ਸਮਾਜ ਵੀਕਲੀ)-ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ) ਵਲੋਂ ਅੱਪਰਾ ਦੇ ਦੁਰਗਾ ਮਾਤਾ ਮੰਦਿਰ ਦੇ ਨੇੜੇ ਵੀਟ ਗਰਾਸ ਜੂਸ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਉਕਤ ਸੇਵਾ ਦੇ ਨਾਲ ਨਾਲ ਸ਼ੂਗਰ ਦੇ ਮਰੀਜ਼ਾਂ ਦਾ ਵੀ ਫਰੀ ਚੈੱਕ-ਅੱਪ ਕੀਤਾ ਜਾਵੇਗਾ। ਚੈੱਕ-ਅੱਪ ਦੇ ਪਹਿਲੇ ਦਿਨ ਲਗਭਗ 30 ਮਰੀਜ਼ਾਂ ਦਾ ਫਰੀ ਸ਼ੂਗਰ ਚੈੱਕ-ਅੱਪ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਉਕਤ ਵੀਟ ਗਰਾਸ ਜੂਸ ਦੀ ਸੇਵਾ ਰੋਜ਼ਾਨਾ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਜਾਰੀ ਰਹੇਗੀ।

Previous articleIn Conversation with Mr Harbans Virdee
Next articleਗ਼ਜ਼ਲ