(ਸਮਾਜ ਵੀਕਲੀ)
ਅੱਜ ਹੋ ਗਏ ਨੇ ਪੂਰੇ ਪੰਦਰਾਂ ਸਾਲ,
ਰਿਹਾ ਨਾ ਉਹੋ ਹਾਲ,
ਜੋ ਲੁੱਟਦੇ ਸੀ ਬੁੱਲੇ ਮਿੱਤਰੋ।
ਨਿੱਤ ਪੈੱਗ ਨਾਲ਼ ਲੈੱਗ ਵੀ ਸੀ ਚੱਬਦੇ,
ਘੁੰਮਦੇ ਸੀ ਖੁੱਲ੍ਹੇ ਮਿੱਤਰੋ।
ਰੋਜ਼ ਪਾਰਟੀਆਂ, ਦਾਅਵਤਾਂ ਜਾਂ ਮਹਿਫ਼ਲਾਂ,
ਹੁੰਦੇ ਸੀ ਨਿਉਂਦੇ ਚੁੱਲ੍ਹੇ ਮਿੱਤਰੋ।
ਹੁਣ ਵਿਸਕੀ, ਬੀਅਰ ਗੱਲ ਦੂਰ ਦੀ,
ਪਾਣੀ ਵੀ ਪੀਣਾ ਭੁੱਲੇ ਮਿੱਤਰੋ।
ਬਿਲਾਂ, ਲਿਸਟਾਂ ਤੇ ਕਿਸ਼ਤਾਂ ਨੂੰ ਤੱਕ ਕੇ,
ਰਹਿੰਦੇ ਨੇ ਸਾਹ ਫੁੱਲੇ ਮਿੱਤਰੋ।
‘ਕੱਠੇ ਹੋਏ ਨਾ ਘੜਾਮੇਂ ਮੁੜ ਰੋਮੀ ਤੋਂ,
ਇਹੋ ਜਿਹੇ ‘ਬੇਰ ਡੁੱਲ੍ਹੇ’ ਮਿੱਤਰੋ।
ਅੱਜ ਹੋ ਗਏ ਨੇ ਪੂਰੇ ਪੰਦਰਾਂ ਸਾਲ,
ਰਿਹਾ ਨਾ ਉਹੋ ਹਾਲ,
ਜੋ ਲੁੱਟਦੇ ਸੀ ਬੁੱਲੇ ਮਿੱਤਰੋ।
ਰੋਮੀ ਘੜਾਮੇਂ ਵਾਲ਼ਾ
98552-81105
(25 ਸਤੰਬਰ 2021)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly