ਨਵੀਂ ਦਿੱਲੀ: ਘੜੀ ਦੀਆਂ ਸੂਈਆਂ ਜਿਵੇਂ-ਜਿਵੇਂ ਅੱਗੇ ਵੱਧ ਰਹੀਆਂ ਹਨ, ਸਵਾ ਅਰਬ ਭਾਰਤੀਆਂ ਦੀ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਕਰੀਬ ਡੇਢ ਮਹੀਨਾ ਪਹਿਲਾਂ ਚੰਦ ਦੇ ਸਫ਼ਰ ‘ਤੇ ਨਿਕਲੇ ਚੰਦਰਯਾਨ-2 ਦਾ ਲੈਂਡਰ ‘ਵਿਕਰਮ’ ਇਤਿਹਾਸ ਰਚਨ ਤੋਂ ਕੁਝ ਹੀ ਘੰਟੇ ਦੀ ਦੂਰੀ ‘ਤੇ ਹੈ। ਸ਼ੁੱਕਰਵਾਰ-ਸ਼ਨਿਚਰਵਾਰ ਦਰਮਿਆਨ ਰਾਤ ਡੇਢ ਤੋਂ ਢਾਈ ਵਜੇ ਵਿਚਾਲੇ ਲੈਂਡਰ ਚੰਦ ‘ਤੇ ਉਤਰੇਗਾ। ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਉਪਲਬਧੀ ਦਾ ਗਵਾਹ ਬਣਨ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਉਪਲਬਧੀ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਹੁਣ ਤਕ ਸਿਰਫ਼ ਅਮਰੀਕਾ, ਰੂਸ ਤੇ ਚੀਨ ਨੇ ਚੰਦ ‘ਤੇ ਆਪਣਾ ਯਾਨ ਉਤਾਰਿਆ ਹੈ।
22 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਭਵਨ ਪੁਲਾੜ ਕੇਂਦਰ ਤੋਂ ਚੰਦਰਯਾਨ-2 ਨੂੰ ਲਾਂਚ ਕੀਤਾ ਗਿਆ ਸੀ। ਇਸ ਦੀ ਲਾਂਚਿੰਗ ਇਸਰੋ ਦੇ ਸਭ ਤੋਂ ਵੱਡੇ ਰਾਕੇਟ ਜੀਐੱਸਐੱਲਵੀ-ਮਾਰਕ3 ਦੀ ਮਦਦ ਨਾਲ ਹੋਇਆ ਕੀਤੀ ਗਈ ਸੀ। ਫਿਲਹਾਲ ਲੈਂਡਿੰਗ ਤੋਂ ਪਹਿਲਾਂ ਸਾਰੇ ਅਹਿਮ ਪੜਾਅ ਪਾਰ ਹੋ ਚੁੱਕੇ ਹਨ। ਦੋ ਸਤੰਬਰ ਨੂੰ ਯਾਨ ਦੇ ਆਰਬਿਟਰ ਤੋਂ ਲੈਂਡਰ ਨੂੰ ਵੱਖ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤਿੰਨ ਤੇ ਚਾਰ ਸਤੰਬਰ ਨੂੰ ਇਸ ਦੇ ਪੰਧ ਨੂੰ ਕਮ (ਡੀ-ਆਰਬਿਰਟਿੰਗ) ਕਰਦੇ ਹੋਏ ਇਸ ਨੂੰ ਚੰਦ ਦੇ ਨਜ਼ਦੀਕ ਪਹੁੰਚ ਗਿਆ। ਭਾਰਤੀ ਪੁਲਾੜ ਖੋੜ ਸੰਸਥਾ (ਇਸਰੋ) ਪ੍ਰਮੁੱਖ ਕੇ. ਸਿਵਨ ਦੇ ਸ਼ਬਦਾਂ ‘ਚ ਕਹੀਏ ਤਾਂ ਇਸ ਪੂਰੀ ਮੁਹਿੰਮ ਦਾ ਸਭ ਤੋਂ ਮੁਸ਼ਕਲ ਪਲ ਆਉਣ ਵਾਲਾ ਹੈ। ਇਹ ਪਲ ਇਸ ਲਈ ਵੀ ਜਟਿਲ ਹੈ, ਕਿਉਂਕਿ ਇਸਰੋ ਨੇ ਹੁਣ ਤਕ ਪੁਲਾੜ ‘ਚ ਸਾਫ਼ਟ ਲੈਂਡਿੰਗ ਨਹੀਂ ਕਰਵਾਈ ਹੈ।