(ਸਮਾਜ ਵੀਕਲੀ)
ਇੱਜਤ ਵੇਚ ਕੇ ਦੌਲਤ ਕਮਾੳਣਾ, ਅੱਜ ਆਮ ਹੋ ਗਿਆ,
ਜ਼ਮੀਰ ਭੁੱਲਾ ਕੇ ਸ਼ੋਹਰਤ ਪਾਉਣਾ, ਅੱਜ ਆਮ ਹੋ ਗਿਆ,
ਫ਼ਕੀਰ ਦੀ ਕੁੱਲੀ, ਬਾਬੇ ਨਾਨਕ ਦੀ ਬਾਣੀ ਪਈ ਗੂੰਜਦੀ,
ਅਮੀਰਾਂ ਲਈ ਡਿਸਕੋ ਚਲਾਉਣਾ , ਅੱਜ ਆਮ ਹੋ ਗਿਆ
ਪੜ੍ਹੇ ਲਿਖਿਆਂ ਲਈ ਬੇਰੁੱਜਗਾਰੀ ਅੱਜ ਸ਼ਰਾਪ ਬਣ ਗਈ,
ਨਸ਼ਿਆਂ ਵਿੱਚ ਜਵਾਨੀ ਲੁਟਾਉਣਾ, ਅੱਜ ਆਮ ਹੋ ਗਿਆ,
ਮਾਪਿਆਂ ਵਰਗਾ ਘਣਛਾਵਾਂ ਬੂਟਾ ਦੁਨੀਆਂ ਤੇ ਕੋਈ ਨਹੀ,
ਬਿਰਧ ਆਸ਼ਰਮਾਂ ਦਾ ਬਣਾਉਣਾ , ਅੱਜ ਆਮ ਹੋ ਗਿਆ,
ਕਿੱਕਲੀ , ਕੋਕਿਲਾ ਛਪਾਕੀ , ਕਬੱਡੀ ਬੱਚੇ ਸਭ ਭੁੱਲ ਗਏ ,
ਮੋਬਾਇਲਾਂ ਤੇ ਟਿਕ-ਟਾਕ ਚਲਾਉਣਾ ਅੱਜ ਆਮ ਹੋ ਗਿਆ,
ਬਲਾਤਕਾਰ ਦੀਆਂ ਖ਼ਬਰਾਂ ਪੜ੍ਹ ਕੇ ਦਿਲ ਦਹਿਲ ਜਾਂਦਾ ਹੈ ,
ਬਾਲੜੀਆਂ ਨੂੰ ਸ਼ਿਕਾਰ ਬਣਾਉਣਾ , ਅੱਜ ਆਮ ਹੋ ਗਿਆ,
ਗੁਰੂ ਘਰ ਦੇ ਅੰਦਰ ਸੈਣੀ ਇਕ ਦੂਜੇ ਦੀਆਂ ਪੱਗਾਂ ਲਾਹੁੰਦੇ,
ਗੋਲਕਾਂ ਲਈ ਸਿੰਗ ਫਸਾਉਣਾ ਸੈਣੀ ਅੱਜ ਆਮ ਹੋ ਗਿਆ,
ਸੁਰਿੰਦਰ ਕੌਰ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly