ਜਰਖੜ ਅਕੈਡਮੀ ਹਾਕੀ ਅੰਡਰ 14 ਸਾਲ ਵਿੱਚ ਬਣੀ ਚੈਂਪੀਅਨ ਅਤੇ ਮੁੱਕੇਬਾਜ਼ੀ ਵਿੱਚ ਤਰਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਜੇਤੂ ਖਿਡਾਰੀ ਘਿਉ ਅਤੇ ਬਦਾਮਾਂ ਨਾਲ ਕੀਤੇ ਸਨਮਾਨਤ

ਲੁਧਿਆਣਾ — ” ਖੇਡਾਂ ਵਤਨ ਪੰਜਾਬ ਦੀਆਂ ” ਵਿੱਚ ਜਰਖੜ ਹਾਕੀ ਅਕੈਡਮੀ ਨੇ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਹਾਕੀ ਅਤੇ ਮੁੱਕੇਬਾਜ਼ੀ ਵਿੱਚ ਚੈਂਪੀਅਨ ਜਿੱਤਾਂ ਹਾਸਲ ਕੀਤੀਆਂ ਹਨ ।

ਲੁਧਿਆਣਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਲੁਧਿਆਣਾ ਵਿਖੇ ਚੱਲ ਰਹੀਆਂ ਇਨ੍ਹਾਂ ਖੇਡਾਂ ਵਿੱਚ ਜਰਖੜ ਅਕੈਡਮੀ ਦੇ ਤਰਜੋਤ ਸਿੰਘ ਜਰਖੜ ਮੁੱਕੇਬਾਜ਼ੀ ਵਿੱਚ ਅੰਡਰ 14 ਸਾਲ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਅਕੈਡਮੀ ਦੇ 4 ਹੋਰ ਖਿਡਾਰੀਆਂ ਨੇ ਕਾਂਸੀ ਦਾ ਤਮਗੇ ਹਾਸਲ ਕੀਤੇ। ਜਰਖੜ ਹਾਕੀ ਅਕੈਡਮੀ ਨੇ ਅੰਡਰ 14 ਸਾਲ ਵਰਗ ਵਿੱਚ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਚੈਂਪੀਅਨ ਜਿੱਤ ਹਾਸਿਲ ਕੀਤੀ । ਜਰਖੜ ਹਾਕੀ ਅਕੈਡਮੀ ਨੇ ਫਾਈਨਲ ਮੁਕਾਬਲੇ ਵਿਚ ਕਿਲਾ ਰਾਇਪੁਰ ਨੂੰ 3-0 ਗੋਲਾਂ ਨਾਲ ਹਰਾਇਆ । ਪੂਰੇ ਟੂਰਨਾਮੈਂਟ ਦੌਰਾਨ ਜਿੱਤ ਦਾ ਹੀਰੋ ਮਾਨਵਦੀਪ ਸਿੰਘ ਰਿਹਾ । ਜਿਸ ਨੇ ਟੀਮ ਵੱਲੋਂ ਕੀਤੇ ਕੁੱਲ 7 ਗੋਲਾਂ ਵਿੱਚੋਂ 5 ਗੋਲ ਕੀਤੇ ਹਨ। ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਸੁਧਾਰ ਸਕੂਲ ਨੂੰ 1-0 ਨਾਲ ਹਰਾਇਆ । ਉਸ ਤੋਂ ਪਹਿਲਾਂ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹੇਰਾ ਸਕੂਲ ਨੂੰ 3-0 ਗੋਲਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ।

ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਅੰਡਰ 17 ਸਾਲ ਵਿੱਚ ਪਹਿਲਾ ਮੈਚ ਵਿੱਚ ਕਿਲ੍ਹਾ ਰਾਏਪੁਰ ਨੂੰ 4-0 ਗੋਲਾਂ ਨਾਲ ਹਰਾਇਆ ਜਦਕਿ ਉਸ ਤੋਂ ਬਾਅਦ ਬੋਪਾਰਾਏ ਸਕੂਲ ਨੂੰ 4-0 ਗੋਲਾਂ ਨਾਲ ਹਰਾਇਆ ਅਤੇ ਸੈਮੀ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੂੰ ਮਾਲਵਾ ਹਾਕੀ ਅਕੈਡਮੀ ਹੱਥੋਂ 0-1 ਗੋਲਾਂ ਦੀ ਹਾਰ ਝੱਲਣੀ ਪਈ । ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਜੇਤੂ ਬੱਚਿਆਂ ਨੂੰ ਬਦਾਮ ਗਿਰੀਆ , ਘਿਉ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪਰਗਟ, ਗੁਰਤੇਜ ਸਿੰਘ ਬੋਹੜਾਈ ,ਪੰਮਾ ਗਰੇਵਾਲ ,ਸਾਬੀ ਜਰਖੜ, ਹਰਵਿੰਦਰ ਸਿੰਘ ਘਵੱਦੀ, ਰਵਿੰਦਰ ਸਿੰਘ ਕਾਲ਼ਾ ਘਵੱਦੀ, ਸੰਗਰਾਮ ਸਿੰਘ ਸਾਹਨੇਵਾਲ , ਪਵਨਦੀਪ ਸਿੰਘ ਡੰਗੋਰਾ ,ਰਘਵੀਰ ਸਿੰਘ ਡੰਗੋਰਾ , ਜਰਨੈਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -79
Next articleਅੱਜ ਆਮ ਹੋ ਗਿਆ