ਅੱਗ ਨੇ ਕਿਰਤੀਆਂ ਕਿਸਾਨਾਂ ਦੇ ਸੁਪਨੇ ਰਾਖ਼ ਕੀਤੇ

ਪਿੰਡ ਰੌਲੀ ਵਿੱਚ ਮਸ਼ੀਨ ਤੋਂ ਨਿਕਲੀ ਚੰਗਿਆੜੀ ਤੋਂ ਅੱਗ ਲੱਗਣ ਕਾਰਣ 250 ਏਕੜ ਦੇ ਕਰੀਬ ਕਣਕ ਦੀ ਫਸਲ ਕਿਸਾਨਾਂ ਦੀਆਂ ਅੱਖਾਂ ਸਾਹਮਣੇ ਸੜਕੇ ਸੁਆਹ ਹੋ ਗਈ। ਅੱਗ ਦਾ ਧੂੰਆਂ ਕਈ ਕਿਲੋਮੀਟਰ ਤੱਕ ਫੈਲ ਗਿਆ ਜਿਸ ਨੂੰ ਦੇਖਦੇ ਹੋਏ ਮੋਗਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ,ਪੁਲੀਸ ਅਧਿਕਾਰੀਆਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਲੋਕ ਆਪਣੇ ਟਰੈਕਟਰਾਂ ਪਿੱਛੇ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਮਦਦ ਲਈ ਪਹੁੰਚੇ। ਇਹ ਅੱਗ ਰੌਲੀ ਪਿੰਡ ਤੋਂ ਨਾਲ ਦੇ ਪਿੰਡ ਚੋਗਾਵਾਂ ਦੇ ਘਰਾਂ ਤੱਕ ਫੈਲ ਗਈ । ਕਿਸਾਨ ਮਲਕੀਤ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਇਸ ਅੱਗ ਨਾਲ ਉਸਦੀ 40 ਏਕੜ ਕਣਕ ਦੀ ਫਸਲ ਸੜ ਗਈ ਹੈ।ਪਿਛਲੇ ਸਾਲ ਉਸਦੀ 10 ਏਕੜ ਫਸਲ ਸੜ ਗਈ ਸੀ ਅਤੇ ਸਰਕਾਰ ਵੱਲੋਂ ਉਸ ਸਮੇਂ ਉਸਨੂੰ ਇਕ ਵੀ ਪੈਸਾ ਨਹੀਂ ਦਿੱਤਾ ਗਿਆ। ਮੌਕੇ ਦਾ ਜਾਇਜ਼ਾ ਲੈਣ ਪੁੱਜੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਮਸ਼ੀਨ ਤੋ ਚੰਗਿਆੜੀ ਡਿੱਗਣ ਕਾਰਨ ਦੋ ਪਿੰਡਾਂ ਦੇ ਕਿਸਾਨਾਂ ਦੀ ਤਕਰੀਬਨ 250 ਏਕੜ ਕਣਕ ਦੀ ਫਸਲ ਸੜੀ ਹੈ ਜਿਸ ਵਿੱਚ ਕਰੀਬ 70 ਪ੍ਰਤੀਸ਼ਤ ਕਣਕ ਅਤੇ 30 ਪ੍ਰਤੀਸ਼ਤ ਨਾੜ ਸ਼ਾਮਲ ਹੈ।

Previous articleਥਰੂਰ ਨੂੰ ਮਾਣਹਾਨੀ ਮਾਮਲੇ ’ਚ ਪੇਸ਼ ਹੋਣ ਦਾ ਹੁਕਮ
Next articleਪਾਦਰੀ ਕੇਸ: ਮੁਹਾਲੀ ਅਦਾਲਤ ਨੇ ਮੁਖ਼ਬਰ ਨੂੰ ਜੇਲ੍ਹ ਭੇਜਿਆ