ਅੱਖਰ ਮਾਂ ਬੋਲੀ ਦੇ….

ਜਤਿੰਦਰ ਭੁੱਚੋ
(ਸਮਾਜ ਵੀਕਲੀ)

ਜੇ ਮੈਂ ਬੋਲਿਆ  ਤਾਂ ਆਖੋੰਗੇ
ਇੰਜ ਭੇਤ ਨੀਂ ਵੀਰਾ ਖੋਲ੍ਹੀ ਦੇ
ਮੈਂ ਸੁਣਿਆ ਹੁਣ  ਘੱਟ ਬੋਲਦੇ
ਤੁਸੀਂ ਅੱਖਰ ਆਪਣੀ ਮਾਂ ਬੋਲੀ ਦੇ
ਪੈੰਤੀ ਪਰਸੈਂਟ ਨੂੰ ਪੈੰਤੀਆਂ ਵਿੱਚੋ
ਪੈੰਤੀ ਵੀ ਹੁਣ ਆਉਂਦੀ ਨਈ
ਕਿਉਂ ਮੋਹ ਤੋੜ ਜੇ ਹੋਗੇ ਵੀਰੋ
ਕਿਉਂ ਹੁਣ ਪੰਜਾਬੀ ਭਾਉਂਦੀ ਨਈ
ਬੋਲ ਇਹ ਵੀਰੋ ਆਪਣੀ ਮਾਂ ਦੇ
ਕਿਸੇ ਹੋਰ ਤੱਕੜ ਨਹੀਂ ਤੋਲੀ ਤਦੇ
ਜੇ ਮੈਂ ਬੋਲਿਆ ਤਾਂ ……………
ਵਿੱਚ ਗੁੜ੍ਹਤੀ ਇਹ ਆਏ ਅੱਖਰ
ਮਾਂ ਨੇ ਰੀਝਾਂ ਨਾਲ ਸਿਖਾਏ ਅੱਖਰ
ਬੋਲ ਕੇ ਵੇਖੋ ਕਿੰਨੇ ਪਿਆਰੇ
ਤੁਸੀਂ ਕਿਉਂ  ਮਨੋ ਭੁਲਾਏ ਅੱਖਰ
ਮਾਂ ਵਰਗੇ ਇਹ ਅੱਖਰ ਵੀਰਾ
ਐਵੇਂ ਪੈਰਾਂ ਵਿੱਚ ਨੀ ਰੋਲੀ ਦੇ
ਜੇ ਮੈਂ ਬੋਲਿਆ……………..।
ਅੰਗਰੇਜ਼ੀ ਹਿੰਦੀ ਸਿਖਾ ਰਹੇ ਓੰ
ਸ਼ਸ਼ੋਪੰਜ ਵਿਚ ਪਾ ਰਹੇ ਓੰ
ਰਹਿਣੇ ਇੱਧਰ ਦੇ ਨਾ ਓਧਰ ਦੇ
ਤੁਸੀਂ ਬੱਚਿਆਂ ਨੂੰ ਉਲਝਾ ਰਹੇ ਓ
ਭੁੱਲ ਗਏ ਇਹ ਅਣਭੋਲ ਜਿਹੇ
ਕਿੰਜ ਮਾਂ ਬੋਲੀ ਦੇ ਅੱਖਰ ਬੋਲੀਦੇ
ਜੇ ਮੈਂ ਬੋਲਿਆ ਤਾਂ ……………।
ਮੁੱਕ ਜਾਵਾਂਗੇ ਆਪਾਂ ਸੱਚੀ ਆਖ ਸੁਣਾਵਾਂ
ਤੂੰ ਮੁੱਕੇਂਗਾ ਗੀਤ ਮੁੱਕਣਗੇ ਮੁੱਕਣਗੀਆਂ ਕਵਿਤਾਵਾਂ
ਅੰਗਰੇਜ਼ੀ ਦੇ ਵਿਚ ਗਾਏਂਗਾ ਤੇ ਹਿੰਦੀ ਵਿੱਚ ਸੁਣਾਏਗਾ
ਉਲਾਂਭਾ ਦੇਣਗੀਆਂ ਸਭ ਮਾਵਾਂ
ਪੁੱਛਣ ਵਾਲਾ ਕੋਈ ਨਾ ਰਹਿਣਾ
ਪੰਜਾਬੀ ਮਾਂ ਬੋਲੀ ਦਾ ਸਿਰਨਾਵਾਂ
ਜੋ ਮੋਹ ਪਿਆਰ ਜਿਓਣੇ ਵਿੱਚ ਵਿਰਸੇ ਤੇਰੇ
ਓਹ ਜਾ ਕੇ ਹੋਰ ਕਿਤੇ ਨਈ ਟੋਲੀ ਦੇ
ਜੇ ਮੈਂ ਬੋਲਿਆ ਤਾਂ ……………।
ਜਤਿੰਦਰ ਭੁੱਚੋ 
9501475400
Previous articleਐ ਮਨੁੱਖ !!!
Next articleਵਿਦੇਸ਼ੀ ਪੰਜਾਬੀ ਵੀਰਾਂ ਨੂੰ ਬੇਨਤੀ