ਅੰਮ੍ਰਿਤਸਰ (ਸਮਾਜਵੀਕਲੀ) : ਆਂ ਮੁਤਾਬਕ ਕਰੋਨਾ ਪਾਜ਼ੇਟਿਵ ਮਰੀਜ਼ ਸਤਪਾਲ ਵਾਸੀ ਕਟੜਾ ਦੂਲੋ ਦਾ 8 ਜੂਨ ਤੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਨੂੰ ਸਾਹ ਦੀ ਸਮੱਸਿਆ ਸੀ ਅਤੇ ਉਹ ਸ਼ੂਗਰ ਤੇ ਹਾਈਪਰਟੈਂਸ਼ਨ ਦਾ ਵੀ ਮਰੀਜ਼ ਸੀ। ਅੱਜ ਉਸ ਦੀ ਮੌਤ ਹੋ ਗਈ ਹੈ।
ਅੱਜ ਆਏ 19 ਨਵੇਂ ਕਰੋਨਾ ਪਾਜ਼ੇਟਿਵ ਕੇਸਾਂ ਵਿਚ 13 ਕੇਸ ਅਜਿਹੇ ਹਨ, ਜਿਨ੍ਹਾਂ ਦਾ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ। ਇਨ੍ਹਾਂ ਵਿਚੋਂ ਦੋ ਪਿੰਡ ਪੰਡੋਰੀ ਮਹਿਮਾ, ਇਕ ਰਣਜੀਤ ਐਵੇਨਿਊ ਦੇ ਈ ਬਲਾਕ, ਇਕ ਮੈਡੀਕਲ ਐਨਕਲੇਵ, ਇਕ ਪੁਲੀਸ ਕਰਮਚਾਰੀ (ਥਾਣਾ ਮੋਹਕਮਪੁਰਾ), ਇਕ ਪਿੰਡ ਤੇੜਾ ਕਲਾਂ, ਇਕ ਰਾਮਤੀਰਥ ਰੋਡ, ਇਕ ਸਰਾਏ ਸੰਤ ਰਾਮ, ਇਕ ਲੋਹਾ ਮੰਡੀ, ਇਕ ਕ੍ਰਿਸ਼ਨਾ ਨਗਰ, ਇਕ ਗੁਰੂ ਨਗਰ ਵੇਰਕਾ ਅਤੇ ਦੋ ਹੋਰ ਪੁਲੀਸ ਕਰਮਚਾਰੀ ਸ਼ਾਮਲ ਹਨ।
ਛੇ ਪਾਜ਼ੇਟਿਵ ਮਰੀਜ਼ ਹੋਰਨਾਂ ਕਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇਸ ਰੋਗ ਦੀ ਲਪੇਟ ਵਿਚ ਆਏ ਹਨ। ਇਨ੍ਹਾਂ ਵਿਚ ਤਿੰਨ ਮੈਡੀਕਲ ਐਨਕਲੇਵ, ਇਕ ਸਰਾਏ ਸੰਤ ਰਾਮ, ਇਕ ਕ੍ਰਿਸ਼ਨਾ ਨਗਰ ਅਤੇ ਇਕ ਗੁਰੂ ਨਾਨਕ ਨਗਰ ਵੇਰਕਾ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 752 ਹੋ ਗਈ ਹੈ, ਜਿਨ੍ਹਾਂ ’ਚੋਂ 499 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। 216 ਜ਼ੇਰੇ ਇਲਾਜ ਹਨ ਅਤੇ 31 ਪੀੜਤਾਂ ਦੀ ਮੌਤ ਹੋ ਚੁੱਕੀ ਹੈ।