ਪੀਏਯੂ ਦੀ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਵਿਚ ਇੱਕ ਦੂਜੇ ਨੂੰ ਟੱਕਰ ਦੇਣ ਵਾਲੇ ਸਾਈਕਲ ਅਤੇ ਅੰਬ ਗਰੁੱਪ ਵੱਲੋਂ ਆਖਰੀ ਚੋਣ ਰੈਲੀਆਂ ਕਰ ਕੇ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਆਪਣੇ ਨਾਲ ਜੋੜਨ ਦਾ ਆਖਰੀ ਹੰਭਲਾ ਮਾਰਿਆ ਗਿਆ। ਚੋਣਾਂ 5 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਣਗੀਆਂ। ਪੀਏਯੂ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਲਈ ਪਹਿਲਾਂ ਬਣੀ ਸੂਚੀ ਅਨੁਸਾਰ ਕੁੱਲ 1001ਵੋਟਾਂ ਸਨ ਜਿਨਾਂ ਵਿੱਚੋਂ ਕਈ ਮੁਲਾਜ਼ਮਾਂ ਦੇ ਬੀਤੀ 31 ਜਨਵਰੀ ਨੂੰ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਹੁਣ ਕੁੱਲ ਵੋਟਰਾਂ ਦੀ ਗਿਣਤੀ 972 ਰਹਿ ਗਈ ਹੈ। ਇਹ ਵੋਟਰ 5 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਵੋਟਾਂ ਪਾ ਕੇ ਆਪਣੇ ਨੁਮਾਇੰਦਿਆਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣਾਂ ਲਈ ਦੋ ਵਿਰੋਧੀ ਗਰੁੱਪ ‘ਸਾਈਕਲ’ ਅਤੇ ‘ਅੰਬ’ ਵੱਲੋਂ ਅੱਜ ਚੋਣ ਰੈਲੀਆਂ ਕਰਕੇ ਵੱਧ ਤੋਂ ਵੱਧ ਮੁਲਾਜ਼ਮਾਂ ਦਾ ਇਕੱਠ ਦਿਖਾਉਣ ਦਾ ਆਖਰੀ ਹੰਭਲਾ ਮਾਰਿਆ ਗਿਆ।
ਸਾਈਕਲ ਚੋਣ ਨਿਸ਼ਾਨ ਵਾਲੇ ਪੀਏਯੂ ਐਂਪਲਾਈਜ਼ ਯੂਨਾਈਟਡ ਫਰੰਟ ਵੱਲੋਂ ਅੱਜ ਥਾਪਰ ਹਾਲ ਅੱਗੇ ਚੋਣ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪ੍ਰਧਾਨਗੀ ਦੇ ਉਮੀਦਵਾਰ ਹਰਜੀਤ ਸਿੰਘ ਖੰਟ, ਲਖਵਿੰਦਰ ਸਿੰਘ ਸੰਧੂ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਅੰਬ ਚੋਣ ਨਿਸ਼ਾਨ ਵਾਲੇ ਪੀਏਯੂ ਐਂਪਲਾਈਜ਼ ਫੋਰਮ ਵੱਲੋਂ ਇੰਜਨੀਅਰਿੰਗ ਕਾਲਜ ਵਿੱਚ ਚੋਣ ਰੈਲੀ ਕੀਤੀ ਗਈ। ਇਸ ਰੈਲੀ ਨੂੰ ਪ੍ਰਧਾਨਗੀ ਦੇ ਉਮੀਦਵਾਰ ਬਲਦੇਵ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਢਿੱਲੋਂ, ਮਨਮੋਹਨ ਸਿੰਘ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਤੇ ਦਲਜੀਤ ਸਿੰਘ ਨੇ ਸੰਬੋਧਨ ਕੀਤਾ।
INDIA ਅੰਬ ਅਤੇ ਸਾਈਕਲ ਗਰੁੱਪਾਂ ਨੇ ਦਿਖਾਇਆ ਦਮ-ਖਮ