ਸੇਵਾ ਤੇ ਨਾਮ ਸਿਮਰਨ ਦੇ ਪੁੰਜ, ਮਿਲਾਪੜੇ ਸੁਭਾਅ ਦੇ ਮਾਲਕ – ਬਾਬਾ ਕਰਮ ਦਾਸ ਜੀ

   (ਸਮਾਜ ਵੀਕਲੀ)

ਮੋਗੇ ਜਿਲੇ ਦਾ ਆਖਰੀ ਪਿੰਡ ਰਾਮਾਂ (ਮੋਗਾ) ਜਿੱਥੇ ਬੜੇ ਪਹੁੰਚੇ ਹੋਏ ਸਾਧੂ ਮਹਾਤਮਾ ਨੇ ਤਪੱਸਿਆ ਕਰਕੇ ਪਿੰਡ ਰਾਮੇ ਡੇਰਾ ਬਾਗ ਵਾਲਾ ਬਣਾਇਆਂ । ਇਸ ਡੇਰੇ  ਬਾਗ ਵਾਲੇ ਦੇ ਮੁੱਖੀ ਸੰਤ ਮਹਾਂਪੁਰਸ਼, ਸੰਤ ਬਾਬਾ ਦੂਜ ਦਾਸ ਜੀ ਫਲੋਹਾਰ , ਬਾਬਾ ਟਹਿਲ ਦਾਸ ਜੀ , ਬਾਬਾ ਕਾਹਨ ਸਿੰਘ ਜੀ, ਬਾਬਾ ਵਿਸਾਵਾ ਸਿੰਘ ਜੀ, ਬਾਬਾ ਈਸ਼ਰ ਦਾਸ ਜੀ ਫ਼ੱਕਰ  ਅਤੇ ਬਾਬਾ ਰੁਲਦੂ ਦਾਸ ਜੀ ਦੇ ਚੇਲੇ ਸਰਪ੍ਰਸਤ ਬਾਬਾ ਕਰਮ ਦਾਸ ਜੀ ,ਜਿਹੜੇ ਹੁਣ ਮੌਜੂਦਾ  ਗੱਦੀ ਨਸੀਨ ,ਬੜੀ ਸੇਵਾ ਤੇ ਸਿਮਰਨ ਦੇ ਪੁੰਜ ਮਿਲਾਪੜੇ ਸੁਭਾਅ ਦੇ ਮਾਲਕ  । ਜਿੱਥੇ ਇਸ ਡੇਰੇ ਵਿੱਚ ਸਾਧੂਆਂ ਨੇ ਮਹਾਨ  ਤਪੱਸਿਆ ਕੀਤੀ। ਉੱਥੇ ਹੀ ਬਾਬਾ ਕਰਮ ਦਾਸ ਜੀ ,ਵੱਡੇ ਮਹਾਂਪੁਰਸ਼ਾਂ ਦੇ ਪੂਰਨਿਆਂ ਤੇ ਚੱਲਦਿਆ ਬਾਬਾ ਜੀ ਨੇ ਅਨੇਕਾਂ ਜੇਠ ਹਾੜ ਦੀਆ ਧੁੱਪਾਂ ਵਿੱਚ ਧੂਈਆ ਤਪਾ ਕੇ ਤਪ ਕੀਤੇ । ਮਾਘ ਦੇ ਮਹੀਨੇ ਵਿੱਚ ਬਾਬਾ ਜੀ ਨੇ ਜਲ ਧਾਰੇ ਕੀਤੇ । ਜੇ ਬਾਬਾ ਕਰਮ ਦਾਸ ਜੀ ਦੀ ਸੇਵਾ ਦੀ ਗੱਲ ਕਰੀਏ ਤਾਂ ਜਿੱਥੇ  ਬਾਬਾ ਕਰਮ ਦਾਸ ਜੀ ,ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਅਤੇ ਨਾਲ ਹੀ ਵੱਡੇ ਮਹਾਂਪੁਰਸ਼ਾਂ ਦੀ ਬਣਾਈ ਹੋਈ ਗਊਆਂ ਦੀ ,

ਰਣਦੀਪ ਸਿੰਘ (ਰਾਮਾਂ)

ਗਊਸ਼ਾਲਾ ਵਿੱਚ ਤਨ- ਮਨ- ਧਨ ਨਾਲ ਸੇਵਾ ਕਰਦੇ ਅਤੇ ਪਿੰਡਾ ਦੇ ਸਾਂਝੇ ਕੰਮਾਂ ਵਿੱਚ ਬੇਖੂਬੀ ਨਾਲ ਸੇਵਾ ਨਿਭਾਉਂਦੇ । ਜਿੱਥੇ ਲੌਕਡਾਊਨ  ਦੇ ਚੱਲਦਿਆਂ ਹੀ ਬਾਬਾ ਜੀ ਨੇ ਆਪਣੇ ਹੱਥੀ ਪ੍ਰਸਾਦਾਂ ਤਿਆਰ ਕਰਕੇ ਜਿੱਥੇ ਲੋੜਵੰਦਾ ਨੂੰ ਜ਼ਰੂਰਤ ਹੁੰਦੀ । ਉੱਥੇ ਆਪ ਜਾ ਕੇ ਲੰਗਰਾਂ ਦੀ ਸੇਵਾ ਕਰਕੇ ਆਉਂਦੇ । ਬਾਬਾ ਜੀ ਹਰ ਵੇਲੇ ਰੱਬੀ ਬਾਣੀ ਅਤੇ ਸਿਮਰਨ ਵਿੱਚ ਮਗਨ ਰਹਿੰਦੇ । ਬਾਬਾ  ਕਰਮ ਦਾਸ ਜੀ ਵੱਲੋਂ ਪਿੰਡ ਵਿੱਚ ਗਰੀਬ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਲਈ ਸਹਾਇਤਾ ਕਰਦੇ ਅਤੇ ਪਿੰਡ ਪੱਧਰ ਤੇ ਲੋੜਵੰਦਾ ਦੇ ਆਰਥਿਕ ਮਦਦ ਲਈ ਹਮੇਸਾ ਤਿਆਰ ਰਹਿੰਦੇ ।ਬਾਬਾ ਜੀ ਪਿੰਡ ਦੇ ਟੂਰਨਾਮੈਂਟ ਤੇ ਵਧੇਰੇ  ਸਹਿਯੋਗ ਦਿੰਦੇ ਤੇ, ਬਾਬਾ ਜੀ ਉੱਥੇ ਪਹੁੰਚ ਕੇ ਖਿਡਾਰੀਆ ਨੂੰ  ਬਣਦਾ ਮਾਨ ਸਨਮਾਨ ਵੀ ਦਿੰਦੇ । ਸਾਰਿਆ ਲਈ ਲੰਗਰਾਂ  ਦੀਆ ਸੇਵਾਵਾਂ ਵੀ ਕਰਦੇ  । ਇਸ ਤਪ ਅਸਥਾਨ ਡੇਰਾ ਬਾਗ ਵਾਲਾ ਰਾਮਾਂ ਵਿਖੇ ਇੱਕ ਸਾਲ ਵਿੱਚ ਦੋ  ਬਰਸੀਆਂ ਮਹਾਂਪੁਰਸ਼ਾਂ ਦੀਆ ਯਾਦਾ ਨੂੰ ਤਾਜਾ ਕਰਦਿਆਂ  ਮਨਾਈਆਂ ਜਾਂਦੀਆਂ ਹਨ । ਜਿੱਥੇ ਪਹਿਲੀ ਨਵੰਬਰ  ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ । ਮਹਾਨ ਕੀਰਤਨ ਦਰਬਾਰ ਸਜਾਏ ਜਾਂਦੇ ਹਨ । ਦੂਰੋ ਨੇੜਿਓ ਸਾਧੂ ਮਹਾਤਮਾ ਵਿਸ਼ੇਸ਼ ਤੌਰ ਤੇ ਇਸ ਡੇਰੇ ਵਿੱਚ ਸਮੂਲੀਅਤ ਕਰਦੇ ਹਨ । ਇਸ ਅਸਥਾਨ ਤੇ ਆਏ ਮਹਾਂਪੁਰਸ਼ਾਂ ਦੀ ਬਾਬਾ ਕਰਮ ਦਾਸ ਜੀ ਆਪ ਹੱਥੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ।

ਡੇਰਾ ਬਾਗ ਵਾਲਾ ਰਾਮਾਂ ਵੱਲੋਂ ਬਾਬਾ ਕਰਮ ਦਾਸ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਪੂਰਨਮਾਸ਼ੀ ਵਾਲੇ ਦਿਨ ਕਪਾਲਮੋਚਨ  (ਹਰਿਆਣੇ) ਵਿਖੇ ਸੱਤ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਹਨ ।ਅਤੇ ਵੱਡੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਡੇਰਾ ਬਾਗ ਵਾਲਾ ਰਾਮਾਂ ਵਿਖੇ ਸੰਤਾ ਮਹਾਂਪੁਰਸ਼ਾਂ ਦੀ ਕੀਤੀ ਹੋਈ ਤਪੱਸਿਆ ਤੇ ਬਾਬਾ ਕਰਮ ਦਾਸ ਜੀ ਦੀ ਸੇਵਾ ਹੋਰ ਵੀ ਗੂੜਾ ਰੰਗ ਲੈ ਕੇ ਆ ਰਹੀ ਹੈ ।ਵੱਡੇ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ , ਡੇਰਾ ਬਾਗ ਵਾਲਾ ਰਾਮਾਂ ,ਹੋਰ ਵੀ ਬੁਲੰਦੀਆਂ ਤੇ ਪਹੁੰਚ ਰਿਹਾ ਹੈ।
   ਲੇਖਕ-   ਰਣਦੀਪ ਸਿੰਘ ਰਾਮਾਂ (ਮੋਗਾ) 9463293056
Previous articleਹਾਥਰਸ ਦੀ ਬੇਟੀ – ਮੇਰਾ ਗੁਨਾਹ ਕੀ ?
Next articleडॉक्टर लोहिया की पुण्य तिथि 12 अक्टूबर पर विशेष लेख