ਅੰਬੇਡਕਰ ਫੋਰਸ ਨਸਰਾਲਾ ਵਿਖੇ ਫੂਕੇਗੀ ਸਰਕਾਰ ਦਾ ਪੁਤਲਾ- ਨਹਿਰੂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਬਾਬਾ ਸਾਹਿਬ ਟਾਇਗਰ ਫੋਰਸ ਦੀ ਮੀਟਿੰਗ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਦੀ ਹੇਠ ਨਸਰਾਲਾ ਵਿਖੇ ਹੋਈ। ਇਸ ਮੌਕੇ ਨਹਿਰੂ ਨੇ ਕਿਹਾ ਕਿ ਦਲਿਤ ਸਮਾਜ ਉਪਰ ਹੋ ਰਹੇ ਜੁਲਮਾਂ ਖਿਲਾਫ ਨਸਰਾਲਾ ਵਿਖੇ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਉਨ•ਾਂ ਕਿਹਾ ਕਿ ਟਾਂਡਾ ਦੇ ਇਕ ਪਿੰਡ ਵਿਚ ਮਾਸੂਮ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਜਿਊਂਦਾ ਸਾੜਿਆ ਗਿਆ।

ਸਰਕਾਰ ਬਿਨਾ ਕਿਸੇ ਦੇਰੀ ਦੇ ਉਕਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇ। ਇਸ ਮੌਕੇ ਉਨ•ਾਂ ਕਿਹਾ ਕਿ ਦਲਿਤ ਵਰਗ ਤੇ ਦਿਨ-ਪੁਰ-ਦਿਨ ਯੂ ਪੀ ਰਾਜ ਵਾਂਗ ਤਸ਼ਦੱਦ ਹੋ ਰਹੇ ਹਨ ਅਤੇ ਸ਼ਰੇਆਮ ਸੌੜੀ ਸੋਚ ਦੇ ਲੋਕ ਗਰੀਬ ਲੋਕਾਂ ਨਾਲ ਧੱਕਾ ਕਰਕੇ ਉਨ•ਾਂ ਤੇ ਜੁਲਮ ਢਾਹ ਰਹੇ ਹਨ। ਜਿਸ ਦਾ ਅੰਬੇਡਕਰ ਫੋਰਸ ਪੂਰੀ ਤਰ•ਾਂ ਵਿਰੋਧ ਕਰਦੀ ਹੈ। ਇਸ ਮੀਟਿੰਗ ਵਿਚ ਜ਼ਿਲ•ਾ ਪ੍ਰਧਾਨ ਹੈਪੀ ਮੇਹਟੀਆਣਾ, ਆਦਮਪੁਰ ਪ੍ਰਧਾਨ ਗੌਰਵ ਗਿੱਲ, ਪ੍ਰਵੀਨ ਹਾਰਟਾ, ਅਰਸ਼ ਹਾਰਟਾ, ਮਨਦੀਪ ਸਿੱਧੂ, ਸੱਤੂ, ਗੋਲਡੀ, ਅਜੇ, ਨਵਨੀਤ, ਰਿੰਕੂ ਸਮੇਤ ਕਈ ਹੋਰ ਹਾਜ਼ਰ ਸਨ।

Previous articleਪਿੰਡ ਪਾਸਲਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ 5 ਨਵੰਬਰ ਨੂੰ ਲੱਗਣ ਵਾਲਾ ਜੋੜ ਮੇਲਾ ਮੁਲਤਵੀ
Next articleਗੌਰਵ ਸ਼ਾਮਚੁਰਾਸੀ ਨੂੰ ਆਦਮਪੁਰ ਖੇਤਰ ਦਾ ਟਾਈਗਰ ਫੋਰਸ ਨੇ ਕੀਤਾ ਪ੍ਰਧਾਨ ਨਿਯੁਕਤ