ਜਲੰਧਰ (ਸਮਾਜ ਵੀਕਲੀ)- ਅੰਬੇਡਕਰਾਇਟ ਲੀਗਲ ਫੋਰਮ ਦੇ ਮੈਂਬਰਾਂ ਵੱਲੋਂ 01 ਫਰਵਰੀ 2021 (ਸੋਮਵਾਰ) ਨੂੰ ਜਲੰਧਰ ਵਿਖੇ ਇੱਕ ਵਿਸ਼ੇਸ਼ ਇਕੱਠ ਕੀਤਾ ਗਿਆ। ਜਿਸ ਵਿੱਚ ਐਡਵੋਕੇਟ ਚਰਨਜੀਤ ਪੁਆਰੀ (ਫਿਲੌਰ) ਵੱਲੋਂ ਉਹਨਾ ਵੱਲੋ ਹਾਲ ਹੀ ਵਿੱਚ ਲਿਖੀ ਗਈ “ਜਨਗਣਨਾ” ਨਾਂ ਦੀ ਇੱਕ ਕਿਤਾਬ ਨੂੰ ਸਮੂਹ ਮੈਂਬਰਾਂ ਦੀ ਮੌਜੂਦਗੀ ਵਿੱਚ ਅੰਬੇਡਕਰਾਇਟ ਲੀਗਲ ਫੋਰਮ ਵੱਲੋਂ ਰੀਲੀਜ ਕੀਤਾ ਗਿਆ । ਐਡਵੋਕੇਟ ਚਰਨਜੀਤ ਪੁਆਰੀ ਜੀ ਨੇ ਇਸ ਕਿਤਾਬ ਬਾਰੇ ਦੱਸਿਆ ਗਿਆ ਕਿ ਇਸ ਕਿਤਾਬ ਵਿੱਚ ਉਹਨਾ ਵੱਲੋਂ ਮਹੱਤਵਪੂਰਨ ਡਾਟਾ ਇੱਕਠਾ ਕਰਕੇ ਲਿਖਿਆ ਗਿਆ ਹੈ।ਉਹਨਾ ਨੇ ਇਸ ਵਿੱਚ ਜਨਗਣਨਾ ਲਈ ਭਾਰਤ ਦੇ ਸੰਵਿਧਾਨ ਦੇ ਅੁਨੱਛੇਦਾਂ ਬਾਰੇ ਵਿਸਥਾਰ ਨਾਲ ਜਾਨਕਾਰੀ ਦਿੱਤੀ ਗਈ। ਜਿਸਦਾ ਮੁੱਖ ਉਦੇਸ਼ ਇਹ ਹੈ ਕਿ ਲੋਕ ਇਸ ਕਿਤਾਬ ਨੁੰ ਪੜ ਕੇ ਆਪਣੀ ਸਮਝਬੂਝ ਨਾਲ ਭਾਰਤ ਸਰਕਾਰ ਵੱਲੋ ਕੀਤੀ ਜਾਣ ਵਾਲੀ ਅਗਾਮੀ ਜਨਗਣਨਾ ਵਿੱਚ ਕੀ ਕੁੱਝ ਲਿਖਣਾ ਚਾਹੀਦਾ ਹੈ। ਇਸ ਮੋਕੇ ਤੇ ਸਮੂਹ ਮੈਂਬਰਾਂ ਨੇ ਐਡਵੋਕੇਟ ਚਰਨਜੀਤ ਪੁਆਰੀ ਜੀ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਇਸ ਕਿਤਾਬ ਦੀ ਸਫਲਤਾ ਕੀ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੋਕੇ ਤੇ ਜਲੰਧਰ ਦੇ ਬਹੁਤ ਸਾਰੇ ਹੇਠ ਲਿਖੇ ਵਕੀਲ ਸਾਹਿਬਾਨ ਹਾਜਿਰ ਸਨ।
ਐਡਵੋਕੇਟ ਪ੍ਰਿਤ ਪਾਲ ਸਿੰਘ (ਪ੍ਰਧਾਨ)
ਐਡਵੋਕੇਟ ਰਾਜੂ ਅੰਬੇਡਕਰ (ਜਨਰਲ ਸਕੱਤਰ)
ਐਡਵੋਕੇਟ ਰਜਿੰਦਰ ਆਜਾਦ (ਵਾਈਸ ਪ੍ਰਧਾਨ)
ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ
ਐਡਵੋਕੇਟ ਰਜਿੰਦਰ ਪਾਲ ਬੋਪਾਰਾਏ
ਐਡਵੋਕੇਟ ਆਰ.ਕੇ. ਮਹਿਮੀ
ਐਡਵੋਕੇਟ ਸਤਪਾਲ ਵਿਰਦੀ
ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ
ਐਡਵੋਕੇਟ ਹਰਭਜਨ ਸਾੰਪਲਾ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਸੰਨੀ ਕੌਲ
ਐਡਵੋਕੇਟ ਮਧੂ ਰਚਨਾ
ਐਡਵੋਕੇਟ ਰਾਜ ਕੁਮਾਰ ਬੈਂਸ
ਐਡਵੋਕੇਟ ਰਮਨ ਸਿੱਧੂ
ਐਡਵੋਕੇਟ ਹਰਪ੍ਰੀਤ ਸਿੰਘ
ਐਡਵੋਕੇਟ ਚਰਨਜੀਤ ਪੁਆਰੀ
ਐਡਵੋਕੇਟ ਜਗਜੀਵਨ ਰਾਮ
ਐਡਵੋਕੇਟ ਪਵਨ ਵਿਰਦੀ
ਐਡਵੋਕੇਟ ਦਰਸ਼ਨ ਸਿੰਘ
ਐਡਵੋਕੇਟ ਸੰਗੀਤਾ ਰਾਨੀ
ਐਡਵੋਕੇਟ ਸਤਨਾਮ ਸੁਮਨ
ਐਡਵੋਕੇਟ ਪਰਵੀਨ ਕੈਂਠ