ਅੱਪਰਾ (ਸਮਾਜ ਵੀਕਲੀ) -ਅੱਪਰਾ ਦੇ ਪੁਰਾਣਾ ਬੱਸ ਅੱਡਾ ਸਥਿਤ ਇੱਕ ਕਰਿਆਨਾ ਦੁਕਾਨਦਾਰ ਨਰੇਸ਼ ਬਜਾਜ ਉਰਫ ਬੰਟੀ ਬਜਾਜ ਨੂੰ ਦਿੱਲੀ ਵਿਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ’ਚ ਆਪਣੀ ਕਰਿਆਨਾ ਦੁਕਾਨ ’ਤੇ ਅੰਬਾਨੀ ਤੇ ਅਡਾਨੀ ਗਰੁੱਪਾਂ ਦਾ ਸਮਾਨ ਨਾ ਵੇਚਣ ’ਤੇ ਕਿਸਾਨ ਵੀਰਾਂ ਵਲੋਂ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਦੁਕਾਨਦਾਰ ਨਰੇਸ਼ ਬਜਾਜ ਨੇ ਕਿਹਾ ਕਿ ਹਰ ਵਿਅਕਤੀ ਨੂੰ ਕਿਸਾਨ ਅੰਦੋਲਨ ’ਚ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਬੰਟੀ ਬਜਾਜ ਨੇ ਵੀ ਉਕਤ ਦੋ ਗਰੁੱਪਾਂ ਦਾ ਸਮਾਨ ਨਾ ਵੇਚਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਬੋਲਦਿਆਂ ਇਕੱਤਰ ਸਮੂਹ ਕਿਸਾਨ ਵੀਰਾਂ ਨੇ ਕਿਹਾ ਕਿ ਇਹ ਅੰਦਲੋਨ ਹੁਣ ਸਾਰੇ ਸਮਾਜ ਦਾ ਸਾਂਝਾ ਅੰਦੋਲਨ ਬਣ ਚੁੱਕਾ ਹੈ।
HOME ਅੰਬਾਨੀ ਤੇ ਅਡਾਨੀ ਦਾ ਸਮਾਨ ਨਾ ਵੇਚਣ ਵਾਲੇ ਦੁਕਾਨਦਾਰ ਨੂੰ ਕੀਤਾ ਸਨਮਾਨਿਤ