(ਸਮਾਜ ਵੀਕਲੀ)
ਵੇਖ ਇਤਿਹਾਸ, ਲਿਖਣ ਅਸੀ ਚੱਲੇ ਆਂ
ਇੱਟ ਉੰੱਤੇ ਇੱਟ ਰੱਖਣ ਅਸੀ ਚੱਲੇ ਆਂ
ਖੁੱਲੇ ਹੋਏ ਕੇਸਾਂ ਵਿਚੋ ਵਗਦੇ ਖੂੰਨ ਦਾ
ਦੁਨਿਆਂ ਨੂੰ ਸੱਚ ਦੱਸਣ ਅਸੀ ਚੱਲੇ ਆਂ
ਖੇਰਾਤ ਨਹੀ ਮੰਗੀ, ਮੰਗਿਆ ਏ ਹੱਕ
ਸੋਂਵੇ ਨਾ ਕੋਈ ਭੂੱਖਾ, ਨਾ ਰਹੇ ਪਿਆਸਾ
ਤਾਂਹੀ ਲੰਗਰ ਦੀ ਕਨਾਤ ਲਾਉਣ ਅਸੀ ਚੱਲੇ ਆਂ
ਨੰਗੇ ਪੈਰੀਂ, ਤੇੜ ਨੰਗਾ, ਨੰਗੀ ਏ ਜੇਬ ਮੇਰੀ
ਚੁਕਿਆ ਸੀ ਜੋ ਸ਼ਾਹੂਕਾਰ ਦਾ, ਜੋ ਨਾ ਲੱਥਾ
ਲੈਣ ਦੇਣੀਆਂ ਦਾ ਹਿਸਾਬ ਕਰਨ ਅਸੀ ਚੱਲੇ ਆਂ
ਖੇਤ ਹੋਣ, ਹੋਵੇ ਸ਼ਮਸ਼ਾਨ ਜਾਂ ਸਰਹੱਦ ਉੱਤੇ
ਲੜਾਂਗੇ ਕਲਗੀਧਰ ਦੀ ਸ਼ਮਸ਼ੀਰ ਨਾਲ
ਲੱਕੜਾਂ ਤੇ ਅੱਗ ਤਾਂਹੀਓ ਲੇ ਕੇ ਅਸੀ ਚੱਲੇ ਆਂ
ਵਾਹ ! ਓ ਕਮਾਲ ਤੇਰੀ, ਜੰਗ ਹੋਵੇ ਸਭ ਦੀ
ਲੜੇ ਤੂੰ ਇਕੱਲਾ ਗੁਰੂ ਦੇ ਉਪਦੇਸ਼ ਲਈ
ਗੱਲ ਖਾਨੇ ਅਨਜਾਣ ਦੇ ਪਾਉਣ ਅਸੀ ਚੱਲੇ ਆਂ
ਆਈਏ ਤਾਬੂਤ ਵਿੱਚ ਜਾਂ ਆਈਏ ਕੰਧੇ ਉਤੇ
ਹਾਰ ਟੰਗ ਕਿੱਲੀ ਉੱਤੇ ਆਖ ਦਿਤਾ ਸੰਗੀ ਨੂੰ
ਪਾ ਦਈਂ ਜਦੋ ਮੁੜੇ, ਜਿੱਤਣ ਅਸੀ ਚੱਲੇ ਆਂ
ਦਲਵਿੰਦਰ ਸਿੰਘ ਘੁੰਮਣ