ਜਲੰਧਰ /ਕਠਾਰ (ਕੁਲਦੀਪ ਚੁੰਬਰ) (ਸਮਾਜ ਵੀਕਲੀ): ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ “ਮੇਲਾ ਕਠਾਰ ਦਾ” ਇਸ ਵਾਰ ਵੀ ਚੌਵੀ ਵੇਂ ਵਰ੍ਹੇ ਵਿਚ ਧੂਮਧਾਮ ਨਾਲ ਭਾਨਾ ਐਲ ਏ ਦੀ ਦੇਖ ਰੇਖ ਹੇਠ 13 ਅਤੇ 14 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਭਾਨਾ ਐਲ ਏ ਯੂ ਐਸ ਏ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੇਲੇ ਵਿਚ ਵਿਸ਼ਵ ਭਰ ਵਿੱਚ ਪੰਜਾਬੀ ਦੇ ਸੁਪਰ ਸਟਾਰ ਗਾਇਕ ਹਾਜ਼ਰੀ ਲਗਵਾ ਚੁੱਕੇ ਹਨ ਅਤੇ ਇਹ ਸੱਭਿਆਚਾਰਕ ਮੇਲਾ ਹਰ ਸਾਲ ਪੀਰ ਬਾਬਾ ਨਬੀ ਬਖ਼ਸ਼ੀ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਇਹ ਮੇਲਾ 13 ਅਤੇ 14 ਸਤੰਬਰ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਸਰਕਾਰੀ ਨਿਯਮਾਂ ਦੀ ਪਾਲਣਾ ਕਰਦਿਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਨਾਇਆ ਜਾਵੇਗਾ ।
13 ਸਤੰਬਰ ਨੂੰ ਇਸ ਮੇਲੇ ਦਾ ਆਗਾਜ਼ ਹੋਵੇਗਾ ,ਜਿਸ ਵਿੱਚ ਸ਼ਾਮ ਦੀ ਮਹਿਫ਼ਿਲ ਸਜਾਈ ਜਾਵੇਗੀ। ਇਸ ਮੌਕੇ ਪ੍ਰਸਿੱਧ ਫ਼ਨਕਾਰ ਕਨਵਰ ਗਰੇਵਾਲ ਸੂਫ਼ੀ ਗਾਇਕੀ ਦੇ ਬੇਤਾਜ ਬਾਦਸ਼ਾਹ ਤੋਂ ੲਿਲਾਵਾ ਹਸ਼ਮਤ ਸੁਲਤਾਨਾ ਸਿਸਟਰਜ਼ , ਕਮਲ ਖਾਨ ਤੇ ਹੋਰ ਕਈ ਗਾਇਕ ਹਾਜ਼ਰੀਆਂ ਭਰਨਗੇ। ਇਸੇ ਤਰ੍ਹਾਂ 14 ਸਤੰਬਰ ਨੂੰ ਸੱਭਿਆਚਾਰਕ ਗਾਇਕੀ ਦਾ ਅਖਾੜਾ ਸਜਾਇਆ ਜਾਵੇਗਾ , ਜਿਸ ਵਿਚ ਉੱਚ ਕੋਟੀ ਦੇ ਪੰਜਾਬੀ ਦੇ ਗਾਇਕ ਹਾਜ਼ਰੀਆਂ ਭਰਨਗੇ । ਇਸ ਮੇਲੇ ਲਈ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹਰ ਸਾਲ ਪਾਇਆ ਜਾਂਦਾ ਹੈ। ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਇਹ ਮੇਲਾ ਨਹੀਂ ਲਗਾਇਆ ਗਿਆ । ਭਾਨਾ ਐਲ ਏ ਦੀ ਟੀਮ ਇਸ ਮੇਲੇ ਨੂੰ ਭਰਵਾਂ ਹੁੰਗਾਰਾ ਦੇਣ ਵਾਲੇ ਸਾਰੇ ਹੀ ਦਰਸ਼ਕਾਂ ਸਰੋਤਿਆਂ ਦਾ ਐਡਵਾਂਸ ਵਿੱਚ ਹੀ ਧੰਨਵਾਦ ਕਰਦੇ ਹਨ ਜੋ ਇਸ ਮੇਲੇ ਨੂੰ ਮਣਾਂ ਮੂੰਹੀ ਪਿਆਰ ਦੇ ਕੇ ਨਿਵਾਜਦੇ ਹਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly