ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੇਲਾ ਕਠਾਰ ਦਾ ਇਸ ਵਾਰ ਕਰੋਨਾ ਮਹਾਂਮਾਰੀ ਕਾਰਨ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਮੇਲੇ ਦੇ ਚੇਅਰਮੈਨ ਅਤੇ ਫਿਲਮ ਪ੍ਰੋਡਿਊਸਰ ਸੋਨੂੰ ਭਾਨਾ ਐਲ ਏ ਨੇ ਦੱਸਿਆ ਕਿ ਇਸ ਵਾਰ ਇਹ 23 ਮੇਲਾ ਜੋ 13 ਅਤੇ 14 ਸਤੰਬਰ ਨੂੰ ਪੀਰ ਨਬੀ ਬਖਸ਼ ਜੀ ਦੀ ਯਾਦ ਵਿਚ ਕਰਵਾਇਆ ਜਾਣਾ ਸੀ, ਕਰੋਨਾ ਦੀ ਮਹਾਂਮਾਰੀ ਕਰਕੇ ਲੋਕ ਹਿਫਾਜਤ ਨੂੰ ਮੁੱਖ ਰੱਖਦਿਆਂ ਸਮੂਹ ਸਹਿਯੋਗੀਆਂ ਅਤੇ ਗਾਇਕਾਂ ਦੀ ਸਲਾਹ ਮਸ਼ਵਰੇ ਨਾਲ ਨਵੀਂ ਕਰਵਾਇਆ ਜਾ ਰਿਹਾ।
ਜ਼ਿਕਰਯੋਗ ਹੈ ਕਿ ਇਸ ਮੇਲੇ ਵਿਚ ਵਿਸ਼ਵ ਪ੍ਰਸਿੱਧ ਗਾਇਕ ਆਪਣੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਇਸ ਮੇਲੇ ਦੀ ਕੌਮਾਂਤਰੀ ਪੱਧਰ ਤੇ ਸੱਭਿਆਚਾਰਕ ਖੇਤਰ ਵਿਚ ਚਰਚਾ ਹੈ। ਸੋਨੂੰ ਐਲ ਏ ਤੇ ਉਨ•ਾਂ ਦੀ ਸਮੁੱਚੀ ਟੀਮ ਨੇ ਖੁਦਾਬੰਦ ਪ੍ਰਮਾਤਮਾ ਨੂੰ ਚਰਨਾਂ ਵਿਚ ਸਰੱਬਤ ਦੇ ਭਲੇ ਦੀ ਕਾਮਨਾ ਕਰਦਿਆਂ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਤੋਂ ਜਲਦੀ ਹੀ ਸਮੁੱਚੀ ਮਾਨਵਤਾ ਨੂੰ ਛੁਟਕਾਰਾ ਮਿਲੇ ਅਤੇ ਮੁੜ ਪੰਜਾਬ ਦੇ ਸੱਭਿਆਚਾਰ ਦੀ ਅਮੀਰ ਵਿਰਾਸਤ ਇਹ ਮੇਲੇ ਲੱਗਣ।