ਅਫ਼ਗਾਨ ਰਾਸ਼ਟਰਪਤੀ ਚੋਣਾਂ ‘ਚ ਸਿਰਫ਼ 20 ਫ਼ੀਸਦੀ ਮਤਦਾਨ

ਕਾਬੁਲ : ਅਫ਼ਗਾਨਿਸਤਾਨ ‘ਚ ਸ਼ਨਿਚਰਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਗ਼ੈਰ-ਅਧਿਕਾਰਤ ਅੰਕੜਿਆਂ ਅਨੁਸਾਰ 20 ਲੱਖ ਤੋਂ ਜ਼ਿਆਦਾ ਯਾਨੀ 20 ਫ਼ੀਸਦੀ ਵੋਟਰਾਂ ਨੇ ਹੀ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਇਹ ਅੰਕੜਾ 2014 ਦੀਆਂ ਚੋਣਾਂ ਦੇ ਮੁਕਾਬਲੇ ਬਹੁਤ ਘੱਟ ਹੈ। ਕਰੀਬ ਇਕ ਕਰੋੜ ਰਜਿਸਟਰਡ ਵੋਟਰਾਂ ਵਿਚੋਂ ਉਦੋਂ 70 ਲੱਖ ਲੋਕਾਂ ਨੇ ਵੋਟ ਪਾਈ ਸੀ। ਅੱਤਵਾਦੀ ਜਮਾਤ ਤਾਲਿਬਾਨ ਦੀਆਂ ਧਮਕੀਆਂ ਦਰਮਿਆਨ ਹੋਈਆਂ ਇਸ ਚੋਣ ਦੇ ਸ਼ੁਰੂਆਤੀ ਨਤੀਜੇ 19 ਅਕਤੂਬਰ ਤਕ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਜਦਕਿ ਆਖਰੀ ਨਤੀਜੇ ਨਵੰਬਰ ਦੇ ਪਹਿਲੇ ਹਫ਼ਤੇ ਤਕ ਆਉਣਗੇ। ਇਸ ਚੋਣ ‘ਚ ਭਾਵੇਂ 18 ਉਮੀਦਵਾਰ ਮੈਦਾਨ ਵਿਚ ਹਨ ਪਰ ਮੁੱਖ ਮੁਕਾਬਲਾ ਰਾਸ਼ਟਰਪਤੀ ਅਸ਼ਰਫ ਗਨੀ ਤੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਵਿਚਾਲੇ ਮੰਨਿਆ ਜਾ ਰਿਹਾ ਹੈ। ਸਾਬਕਾ ਮੁਜਾਹਦੀਨ ਗੁਲਬਦੀਨ ਹਿਕਮਤਯਾਰ ਵੀ ਚੋਣ ਮੈਦਾਨ ਵਿਚ ਹਨ। ਕਿਸੇ ਵੀ ਉਮੀਦਵਾਰ ਨੂੰ ਪੰਜਾਬ ਫ਼ੀਸਦੀ ਤੋਂ ਜ਼ਿਆਦਾ ਵੋਟਾਂ ਨਾ ਮਿਲਣ ‘ਤੇ ਪਹਿਲੇ ਦੋ ਸਥਾਨਾਂ ‘ਤੇ ਰਹਿਣ ਵਾਲੇ ਉਮੀਦਵਾਰਾਂ ਵਿਚਕਾਰ ਦੂਜੇ ਦੌਰ ਦਾ ਮਤਦਾਨ ਕਰਵਾਇਆ ਜਾਵੇਗਾ।

Previous articleਸਿਡਨੀ ਤੇ ਤਾਈਪੇ ‘ਚ ਹਾਂਗਕਾਂਗ ਅੰਦੋਲਨ ਦੀ ਹਮਾਇਤ ਦੀ ਗੂੰਜ
Next articleਚੀਨ ‘ਚ ਬੱਸ ਤੇ ਟਰੱਕ ਦੀ ਭਿਆਨਕ ਟੱਕਰ, 36 ਜਣਿਆਂ ਦੀ ਮੌਤ