ਅਸਾਮ ’ਚ ਸਾਰੇ ਦਫ਼ਤਰ, ਧਾਰਮਿਕ ਥਾਵਾਂ ਤੇ ਹਫ਼ਤਾਵਾਰੀ ਮਾਰਕੀਟਾਂ 15 ਦਿਨਾਂ ਲਈ ਬੰਦ

ਗੁਹਾਟੀ (ਸਮਾਜ ਵੀਕਲੀ): ਅਸਾਮ ਸਰਕਾਰ ਨੇ ਸੂਬੇ ਵਿੱਚ ਕੋਵਿਡ-19 ਕੇਸਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਸੂਬੇ ਦੇ ਸਾਰੇ ਸ਼ਹਿਰੀ ਤੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਸਾਰੇ ਦਫ਼ਤਰਾਂ, ਧਾਰਮਿਕ ਅਸਥਾਨਾਂ ਤੇ ਹਫ਼ਤਾਵਾਰੀ ਮਾਰਕੀਟਾਂ ਨੂੰ ਅਗਲੇੇ 15 ਦਿਨਾਂ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬਾਅਦ ਦੁਪਹਿਰ ਦੋ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਵੀ ਮੁਕੰਮਲ ਪਾਬੰਦੀ ਰਹੇਗੀ।

ਸੂਬੇ ਦੇ ਮੁੱਖ ਸਕੱਤਰ ਜਿਸ਼ਨੂ ਬਰੂਆ ਨੇ ਕਿਹਾ ਕਿ ਨਿਗਮਾਂ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸ਼ਹਿਰੀ ਤੇ ਨੀਮ ਸ਼ਹਿਰੀ ਇਲਾਕਿਆਂ ’ਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇੇ ਬੰਦ ਦੁਪਹਿਰ ਇਕ ਵਜੇ ਤੱਕ ਬੰਦ ਹੋ ਜਾਣਗੇ। ਉਨ੍ਹਾਂ ਕਿਹਾ, ‘‘ਮੁਕੰਮਲ ਲੌਕਡਾਊਨ ਵੀ ਇਕ ਬਦਲ ਹੈ, ਪਰ ਅਸੀਂ ਪੜਾਅਵਾਰ ਸਖ਼ਤੀ ਕਰਾਂਗੇ। ਸਾਨੂੰ ਆਸ ਹੈ ਕਿ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲੇ ਅਗਲੇ ਦੋ-ਤਿੰਨ ਦਿਨਾਂ ’ਚ ਕੰਮ ਕਰਨਗੇੇ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ: ਪੰਜ ਜ਼ਿਲ੍ਹਿਆਂ ਵਿਚ ਮਹੀਨੇ ’ਚ ਲੱਖ ਤੋਂ ਵੱਧ ਕੇਸ
Next articleਕੋਵਿਡ ਦੇ ਟਾਕਰੇ ਲਈ ਕੇਂਦਰ ਵੱਲੋਂ ਨਵਾਂ ਪ੍ਰਬੰਧ