ਅਸਮਾਨੀਂ ਬਿਜਲੀ ਡਿੱਗਣ ਨਾਲ ਬਿਹਾਰ ਵਿੱਚ 83 ਮੌਤਾਂ

ਨਵੀਂ ਦਿੱਲੀ (ਸਮਾਜਵੀਕਲੀ):  ਬਿਹਾਰ ਵਿੱਚ ਆਏ ਤੂਫ਼ਾਨ ਨੇ 83 ਜਾਨਾਂ ਲੈ ਲਈਆਂ ਅਤੇ ਕਈ ਜ਼ਖ਼ਮੀ ਹੋ ਗੲੇ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਜਾਰੀ ਬਿਅਾਨ ਅਨੁਸਾਰ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਮੀਂਹ-ਹਨੇਰੀ ਦੌਰਾਨ ਅਸਮਾਨੀਂ ਬਿਜਲੀ ਡਿੱਗਣ ਕਾਰਨ 83 ਮੌਤਾਂ ਹੋਈਆਂ ਹਨ। ਸਭ ਤੋਂ ਵੱਧ 13 ਮੌਤਾਂ ਗੋਪਾਲਗੰਜ ਵਿੱਚ ਹੋਈਆਂ ਹਨ।

ਰਿਪੋਰਟਾਂ ਅਨੁਸਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲਾਂ ਵਿੱਚ ਦਾਖ਼ਲ ਹਨ। ਬਿਜਲੀ ਡਿੱਗਣ ਨਾਲ ਲੋਕਾਂ ਦੇ ਘਰਾਂ ਅਤੇ ਸਮਾਨ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅਗਲੇ ਕੁਝ ਦਿਨਾਂ ਦੌਰਾਨ ਤੂਫ਼ਾਨ ਅਤੇ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸੇ ਦੌਰਾਨ ਊੱਤਰ ਪ੍ਰਦੇਸ਼ ਵਿੱਚ ਵੀ ਮੀਂਹ ਅਤੇ ਝੱਖੜ ਕਾਰਨ ਕਰੀਬ ਦੋ ਦਰਜਨ ਮੌਤਾਂ ਹੋਈਆਂ ਹਨ।

Previous articleਦਿੱਲੀ ਵਿੱਚ ਡੀਜ਼ਲ 80 ਰੁਪਏ ਤੋਂ ਪਾਰ
Next articleਮੁਕਾਬਲੇ ਵਿੱਚ ਦੋ ਅਤਿਵਾਦੀ ਹਲਾਕ