ਅਸਟਰੇਲੀਆ ਨੇ ਇੰਗਲੈਡ ਨੂੰ 185 ਦੋੜਾ ਨਾਲ ਹਰਾਇਆ

ਮਾਨਚੈਸਟਰ, – ਅਸਟਰੇਲੀਆ ਅਤੇ ਇੰਗਲੈਡ ਵਿਚਕਾਰ ਮਾਨਚੈਸਟਰ ਵਿਚ ਐਸ਼ੇਜ ਲੜੀ ਦੇ ਖੇਡੇ ਜਾ ਰਹੇ ਚੋਥੇ ਟੈਸਟ ਮੈਚ ਵਿਚ ਅਸਟਰੇਲੀਆ ਨੇ ਇੰਗਲੈਡ ਨੂੰ 185 ਦੋੜਾ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਇੰਗਲੈਂਡ ਸਾਹਮਣੇ 383 ਦੌੜਾਂ ਦੀ ਚੁਣੌਤੀ ਰੱਖੀ ਸੀ ਪਰ ਮੇਜ਼ਬਾਨ ਇੰਗਲੈਂਡ ਦੀ ਟੀਮ 197 ਦੌੜਾਂ ‘ਤੇ ਸਿਮਟ ਗਈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਟੀਵ ਸਮਿਥ ਦੇ ਪਹਿਲੀ ਪਾਰੀ ਵਿਚ ਬਣਾਏ ਗਏ ਦੋਹਰੇ ਸੈਂਕੜੇ (211) ਦੇ ਦਮ ‘ਤੇ ਆਪਣੀ ਪਾਰੀ ਅੱਠ ਵਿਕਟਾਂ ਦੇ ਨੁਕਸਾਨ ‘ਤੇ 497 ਦੌੜਾਂ ‘ਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰ ਕੇ ਇੰਗਲੈਂਡ ਨੂੰ 301 ਦੌੜਾਂ ‘ਤੇ ਸਮੇਟ ਦਿੱਤਾ ਸੀ ਤੇ ਪਹਿਲੀ ਪਾਰੀ ਵਿਚ 196 ਦੌੜਾਂ ਦੀ ਬੜ੍ਹਤ ਹਾਸਿਲ ਕਰ ਲਈ ਸੀ। ਆਸਟ੍ਰੇਲੀਆ ਨੇ ਫਿਰ ਦੂਜੀ ਪਾਰੀ ਵਿਚ ਛੇ ਵਿਕਟਾਂ ‘ਤੇ 186 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਤੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਸੀ। ਇਹ ਮੈਚ ਜਿੱਤ ਕੇ ਆਸਟ੍ਰੇਲੀਆ ਨੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ।

Previous articleਬੈਂਕ ਆਫ ਇੰਡੀਆ ਦਾ ਹੋਮ ਲੋਨ ਹੋਇਆ ਸਸਤਾ
Next articleਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਇਸਰੋ ਵਿਗਿਆਨੀਆਂ ਨੇ ਮੁੜ ਤੋਂ ਮਿਸ਼ਨ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ