ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਨੂੰ ਇੰਡੀਅਨ ਆਇਲ ਨੇ ਕੀਤਾ “ਚੈਮਪੀਅਨ ਸਨਮਾਨ” ਨਾਲ ਸਨਮਾਨਿਤ

ਚੰਡੀਗੜ੍ਹ – (ਹਰਜਿੰਦਰ ਛਾਬੜਾ) ਪੰਜਾਬ ਸਟੇਟ ਆਫ਼ਿਸ ਚੰਡੀਗੜ੍ਹ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਵੱਲੋਂ ਪੈਟਰੋਲ ਪੰਪ ਮਾਲਕਾਂ ਦੀ ਧਰੁਵ ਕੈਟਾਗਿਰੀ ਦੇ ਡੀਲਰਾਂ ਨਾਲ ਪੀ.ਐਸ.ਓ ਦੇ ਅਫ਼ਸਰ ਸਾਹਿਬਾਨਾਂ ਸਰਵਸ਼੍ਰੀ ਸੰਜੇ ਭੰਡਾਰੀ, ਸੁਜੋਏ ਚੌਧਰੀ, ਕਮਲ ਕੁੰਜ ਅਤੇ ਉਨ੍ਹਾਂ ਦੀ ਟੀਮ ਨੇ ਸੁਚੱਜੇ ਢੰਗ ਨਾਲ ਬਿਜ਼ਨਸ ਮੀਟ ਦਾ ਪ੍ਰਬੰਧ ਕੀਤਾ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਸ਼੍ਰੀ ਨਗਰ ਦੇ ਡੀਲਰ ਸਾਹਿਬਾਨ ਵੀ ਸ਼ਾਮਿਲ ਹੋਏ ਅਤੇ ਕੰਪਨੀ ਨੇ ਲੋਕਾਂ ਨੂੰ ਵਧੀਆ ਕਿਸਮ ਦੀਆਂ ਸੇਵਾਵਾਂ ਦੇਣ ਤੇ “ਇਲੀਟ ਅਤੇ ਚੈਮਪੀਅਨ” ਦੇ ਸਨਮਾਨ ਚਿੰਨ੍ਹ ਦੇ ਕੇ ਨਵਾਜਿਆ।
          ਇਸੇ ਕੜੀ ਦੇ ਚਲਦਿਆਂ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਨੂੰ ਵੀ ਵਧੀਆ ਸੇਵਾਵਾਂ ਦੇਣ ਲਈ ਚੈਮਪੀਅਨ ਸਨਮਾਨ ਨਾਲ ਸਨਮਾਨਿਤ ਕੀਤਾ। ਇਸ ਮੀਟਿੰਗ ਵਿੱਚ ਅਫ਼ਸਰ ਸਾਹਿਬਾਨਾਂ ਨੇ ਪੈਟਰੋਲ ਪੰਪ ਮਾਲਕਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਅਤੇ ਕੰਪਨੀ ਨੇ ਪੈਟਰੋਲ ਪੰਪ ਮਾਲਕਾਂ ਨੂੰ ਸੇਲ ਅਤੇ ਗ੍ਰਾਹਕ ਤਾਲ ਮੇਲ ਵਧਾਉਣ ਦੇ ਟਿਪਸ ਵੀ ਦੱਸੇ।
Previous articlePrince William meets Christchurch victims’ kin, survivors
Next articleबुद्व की धरती, खून से लाल