ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅਯੁੱਧਿਆ ਬਾਈਪਾਸ ਦੀ ਉਸਾਰੀ ਅਤੇ ਉਸ ਦੀ ਖੂਬਸੂਰਤੀ ਦੇ ਕੰਮ ’ਤੇ 55 ਕਰੋੜ ਰੁਪਏ ਖ਼ਰਚੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੇ 5 ਅਗਸਤ ਨੂੰ ਨੀਂਹ ਪੱਥਰ ਰੱਖਣ ਮੌਕੇ ਸ਼ਹਿਰ ਦਾ ਦੌਰਾ ਕੀਤੇ ਜਾਣੇ ਦੀ ਸੰਭਾਵਨਾ ਹੈ।
ਗਡਕਰੀ ਨੇ ਵੀਡੀਓ ਸੁਨੇਹੇ ’ਚ ਕਿਹਾ,‘‘ਸ੍ਰੀ ਰਾਮ ਸਾਡੇ ਸੱਭਿਆਚਾਰ ਅਤੇ ਵਿਰਾਸਤ ਦੇ ਪ੍ਰਤੀਕ ਹਨ। ਰਾਮ ਜਨਮਭੂਮੀ ਮੰਦਰ ਦੀ ਉਸਾਰੀ ਛੇਤੀ ਸ਼ੁਰੂ ਹੋਵੇਗੀ।