ਅਮੀਰ ਹੋਣ ਦੀ ਅਨੋਖੀ ਦੌੜ

ਜਸਕੀਰਤ ਸਿੰਘ

(ਸਮਾਜ ਵੀਕਲੀ)

ਮੁੱਖ ਸਤਰਾਂ :- ਕਿ ਅਮੀਰੀ ਸੱਭ ਕੁਝ ਹੈ ? 

ਅੱਜ ਕਲ ਦੀ ਭੇਡ-ਚਾਲ ਵਿਚ ਹਰ ਇਕ ਇਨਸਾਨ ਅਮੀਰ ਹੋਣਾ ਲੋਚਦਾ ਹੈ ਅਤੇ ਆਪਣਾ ਰੁੱਤਬਾ ਆਪਣੇ ਮਿੱਤਰਾ , ਰਿਸ਼ਤੇਦਾਰਾਂ ਅਤੇ ਸਮਾਜ ਅੱਗੇ ਉੱਚਾ ਕਰਨਾ ਚਾਉਂਦਾ ਹੈ । ਇਨਸਾਨ ਅਮੀਰੀ ਨੂੰ ਆਪਣਾ ਅਸਲੀ ਗਹਿਣਾ ਸੱਮਝ ਉਸਦੇ ਵੱਡੇ ਵੱਡੇ ਸੁਪਨੇ ਲੈ ਰਿਹਾ ਹੈ ਅਤੇ ਉਹਨਾਂ ਸੁਪਨਿਆਂ ਦਾ ਬਨਾਉਟੀ ਮਹਿਲ ਬਣਾ ਉਸਦੇ ਵਿਚ ਰਹਿਣਾ ਚਾਉਂਦਾ ਹੈ ।

ਅਮੀਰੀ ਦੀ ਤਾਕਤ ਨੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਨੂੰ ਤਾਂ ਖਤਮ ਕੀਤਾ ਹੀ ਹੈ ਪਰ ਉਸਦੇ ਨਾਲ-ਨਾਲ ਉਸਦੇ ਆਪਣੇ ਮਾਂ-ਬਾਪ , ਭੈਣ-ਭਰਾ , ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾ ਨੂੰ ਵੀ ਉਸਤੋਂ ਦੂਰ ਕਰ ਦਿੱਤਾ ਹੈ । ਇਨਸਾਨ ਨੇ ਭਾਵੇਂ ਇਨ੍ਹਾਂ ਸਭ ਨੂੰ ਥੋਕਰ ਮਾਰ ਪੈਸੇ ਤੇ ਅਮੀਰੀ ਨੂੰ ਆਪਣਾ ਮਾਂ-ਬਾਪ ਰਿਸ਼ਤੇਦਾਰ ਤਾਂ ਬਣਾ ਲਿਆ ਹੈ । ਪਰ ਇਸ ਅਮੀਰੀ ਦੇ ਲਾਲਚ ਨੇ ਇਨਸਾਨ ਨੂੰ  ਅੰਨ੍ਹਾ-ਗੂੰਗਾ-ਬੋਲਾ ਵੀ ਕਰ ਦਿੱਤਾ ਹੈ ।
ਅਮੀਰੀ ਦੀ ਖੇਡ ਐਸੀ ਹੈ ਕਿ ਇਨਸਾਨ ਇਕ ਵਾਰ ਤਾਂ ਇਸਨੂੰ ਖੇਡਣਾ ਸ਼ੂਰੁ ਕਰ ਦਿੰਦਾ ਹੈ ਪਰ ਖੇਡ-ਖੇਡ  ਵਿਚ ਆਪਣਾ ਆਪ ਤਬਾਹ ਕਰ ਲੈਂਦਾ ਹੈ । ਇਹ ਖੇਡ ਪੈਸੇ ਨਾਲ ਭਾਵੇਂ ਝੋਲੀਆਂ ਭਰ ਦਿੰਦੀ ਹੈ ਪਰ ਆਪਣੇ ਕਰੀਬਿਆ ਨੂੰ ਆਪਣੇ ਤੋਂ ਦੂਰ ਵੀ ਕਰ ਦਿੰਦੀ ਹੈ । ਇਹ ਖੇਡ ਕੇਵਲ ਪੈਸੇ ਦੀ ਨਹੀਂ ਸਗੋਂ ਝੁੱਠ , ਫਰੇਬ , ਚੋਰੀ , ਠੱਗੀ ਦੀ ਵੀ ਹੈ ।
ਕਿ ਅਮੀਰੀ ਸੱਭ ਕੁਝ ਹੈ ? ਕਿ ਅਮੀਰੀ ਸਾਨੂੰ ਸਾਡਾ ਪਰਿਵਾਰ , ਰਿਸ਼ਤੇਦਾਰ ਸਾਡੇ ਸੱਚੇ ਦੋਸਤ , ਸਾਡੀ ਅਸਲੀ ਖੁਸ਼ੀ ਏ ਸੱਭ ਦੇ ਸਕਦੀ ਹੈ ।  ਕਿ ਪੈਸਾ ਇਨ੍ਹਾਂ ਦੀ ਥਾਂ ਲੈ ਸਕਦਾ ਹੈ । ਜਿਸ ਥਾਂ ਨੇ ਇਨਸਾਨ ਨੂੰ ਜੀਣਾ ਸਿਖਾਇਆ , ਜਿਸ ਥਾਂ ਨੇ ਇਨਸਾਨ ਨੂੰ ਜੰਮਿਆ, ਪਾਲਿਆ ,ਖਿਡਾਇਆ , ਹੱਸਣਾ ਸਿਖਾਇਆ , ਦੁੱਖ ਸੁੱਖ ਵਿਚ ਸਾਥ ਨਿਭਾਇਆ ਕਿ ਇਹ ਪੈਸਾ  ਇਨ੍ਹਾਂ ਸੱਭ ਤੋਂ ਉੱਪਰ ਹੈ ।
ਅੱਜ ਦੇ ਸਮੇ ਨੇ ਇਨਸਾਨ ਦੀ ਪੈਸੇ ਨਾਲ ਦੋਸਤੀ ਪਵਾ ਬਾਕੀਆਂ ਨੂੰ ਪਿੱਛੇ ਕਰ ਦਿੱਤਾ ਹੈ । ਹਰ ਇਕ ਇਨਸਾਨ ਆਪਣੇ ਆਪ ਨੂੰ ਬਾਕੀਆਂ ਨਾਲੋਂ ਉੱਪਰ ਵੇਖਣਾ ਲੋਚਦਾ ਹੈ । ਭਾਵੇਂ ਓ ਮਿਹਨਤ ਨਾਲ ਭਾਵੇਂ ਚੋਰੀ-ਠੱਗੀ ਨਾਲ , ਪਰ ਆਪਣਾ ਰੁੱਤਬਾ ਉੱਚਾ ਕਰਨਾ ਚਾਉਂਦਾ ਹੈ । ਇਸ ਅਮੀਰੀ ਨੇ ਇਨਸਾਨ ਨੂੰ ਪੈਸੇ ਪਿੱਛੇ ਅੰਨ੍ਹਾ ਕਰ ਦਿੱਤਾ ਹੈ । ਮੰਨਿਆ ਪੈਸਾ ਕਮਾਉਣਾ ਅਮੀਰੀ ਹਾਸਿਲ ਕਰਨੀ ਚੰਗੀ ਗੱਲ ਏ ਪਰ ਉਸ ਪੈਸੇ ਦਾ ਉਸ ਅਮੀਰੀ ਦਾ ਕੀ ਕਰਨਾ ਜੋ ਆਪਣੀਆਂ ਨੂੰ ਆਪਣੇ ਤੋਂ ਦੂਰ ਕਰ ਛੱਡੇ ।
ਅਮੀਰੀ ਕੇਵਲ ਅਮੀਰੀ ਨਹੀਂ , ਸਗੋਂ ਇਹ ਆਤਮਹੱਤਿਆ ਦਾ ਵੀ ਇਕ ਮੁੱਖ ਕਾਰਨ ਹੈ । ਜੋ ਇਨਸਾਨ ਤੇ ਹੀ ਭਾਰੀ ਪੈ ਜਾਂਦੀ ਹੈ। ਇਨਸਾਨ ਆਪਣੇ ਆਪ ਨੂੰ ਉੱਚਾ ਅਤੇ ਦੂਜੇ ਨੂੰ ਨੀਵਾਂ ਕਰਨ ਲਈ ਕਰਜ਼ੇ ਦੇ ਸਿਰ ਉੱਤੇ ਕੀਮਤੀ ਚੀਜ਼ਾਂ ਦੀ ਖ਼ਰੀਦ ਕਰਦਾ ਹੈ  ਤਾਂਕਿ ਉਸਦਾ ਨਾਮ ਉੱਚਾ ਬਣਿਆ ਰਹੇ ਅਤੇ ਸਮਾਜ ਵਿਚ ਉਸਦਾ ਨਾਮ ਚਲੇ , ਪਰ ਓਹ ਕਰਜ਼ਾ ਕਦੋਂ ਗਲ ਦਾ ਫਾਹਾ ਬਣ ਜਾਂਦਾ ਹੈ ਉਸਨੂੰ ਆਪ ਵੀ ਪਤਾ ਨਹੀਂ ਚਲਦਾ ਅਤੇ ਇਹੀ ਗਲ ਫਾਹਾ ਉਸਦੀ ਜਾਨ ਤਕ ਲੈ ਲੈਂਦਾ ਏ ।
ਦੋ-ਚਾਰ ਦਿਨ ਦੀ ਖੁਸ਼ੀ ਖ਼ਰੀਦਣ ਦੇ ਚੱਕਰ ਵਿਚ ਇਨਸਾਨ  ਆਪਣੀ ਪੂਰੀ ਉਮਰ ਉਸ ਦੋ ਪੱਲ ਦੀ ਅਮੀਰੀ ਦਾ ਦੁੱਖ ਭੋਗਦਾ ਰਹਿੰਦਾ ਹੈ । ਉਹ ਅਮੀਰੀ ਉਹ ਪੈਸਾ ਕਿਸ ਕੰਮ ਦਾ ਜੋ ਸਾਡੀਆਂ ਖ਼ੁਸ਼ੀਆਂ ਸਾਡੇ ਤੋਂ ਖੋ ਸਾਡੀ ਜਾਨ ਤਕ ਲੈ ਲਵੇਂ । ਏ ਦੋ ਪੱਲ ਦੀ ਅਮੀਰੀ ਸਾਨੂੰ ਸਾਡੀ ਅਸਲੀ ਖੁਸ਼ੀ ਨਹੀਂ ਦੇ ਸਕਦੀ।
ਸਾਡੀ ਅਸਲੀ ਖੁਸ਼ੀ ਤਾਂ ਸਾਡਾ ਆਪਣਾ ਪਰਿਵਾਰ ਅਤੇ ਸਾਡੇ ਦੋਸਤ ਮਿੱਤਰ ਹਨ । ਜੋ ਸਾਡੇ ਹਰ ਇਕ ਸੁੱਖ ਦੁੱਖ ਵਿਚ ਸਾਡੇ ਨਾਲ ਸਹਾਰਾ ਬਣ ਖੜੇ ਹਨ । ਅਸੀਂ ਆਪਣੀਆਂ ਖਵਾਹਿਸ਼ਾ ਨੂੰ ਇਨ੍ਹਾਂ ਵਧਾ ਲਿਆ ਹੈ ਕਿ ਉਸ ਨੂੰ ਪੂਰਾ ਕਰਦੇ ਕਰਦੇ ਅਸੀਂ ਆਪਣੀਆਂ ਤੋਂ ਪਾਸਾ ਵੱਟ ਲੈਂਦਾ ਹਾਂ ।  ਤੇ ਫੇਰ ਐਸੀ ਖਵਾਹਿਸ਼ ਐਸੀ ਅਮੀਰੀ ਦਾ ਸਾਡੇ ਜੀਵਨ ਵਿਚ ਕੀ ਲਾਭ ਜੋ ਸਾਨੂੰ ਹੀ ਆਪਣੀਆਂ ਤੋਂ ਦੂਰ ਕਰੀ ਜਾਵੇ ।
ਤਾਂ ਫੇਰ ਆਓ ਆਪਾ ਆਪਣੀਆਂ ਖਵਾਹਿਸ਼ਾ ਨੂੰ ਘੱਟਾ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰੀਏ । ਕਿਉਂਕਿ ਉਸ ਰੱਬ ਦੇ ਘਰੋਂ ਕਿਸ ਵੇਲੇ ਬੁਲਾਵਾ ਆਉਣਾ ਸਾਨੂੰ ਪਤਾ ਵੀ ਨਹੀਂ ਲੱਗਣਾ । ਤਾਂ ਇਸ ਕਰਕੇ ਜਿਨ੍ਹਾਂ ਵੀ ਸਮਾਂ ਬਾਕੀ ਹੈ ਓ ਸਮਾਂ ਹੱਸ ਖੇਡ ਆਪਣੇ ਪਰਿਵਾਰ ਤੇ ਮਿੱਤਰ-ਦੋਸਤਾਂ ਸੰਗ ਗੁਜਾਰੀਏ ।

ਜਸਕੀਰਤ ਸਿੰਘ
ਮੋਬਾਈਲ :- 80544-98216
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ ) 

Previous articleਵਾਰਨਿੰਗ ਮੋਦੀ ਨੂੰ
Next articleਮਹਿਲਾਵਾਂ ਨੇ ਧਰਨਾ ਰੋਸ ਮਾਰਚ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਮਨਾਇਆ ਮਹਿਲਾ ਕਿਸਾਨ ਦਿਵਸ