ਮਹਿਲਾਵਾਂ ਨੇ ਧਰਨਾ ਰੋਸ ਮਾਰਚ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਮਨਾਇਆ ਮਹਿਲਾ ਕਿਸਾਨ ਦਿਵਸ

ਕੈਪਸ਼ਨ-ਮਹਿਲਾ ਦਿਵਸ ਮੌਕੇ ਮਹਿਲਾ ਕਿਸਾਨ ਦਿਵਸ ਵਜੋਂ ਨਹਾਉਣ ਤੇ ਮਹਿਲਾਵਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਮਹਿਲਾ ਦਿਵਸ ਨੂੰ ਅੱਜ ਸਾਂਝਾ ਕਿਸਾਨ ਮੋਰਚਾ ਨੇ ਮਹਿਲਾ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ । ਇਸ ਸਬੰਧ ਵਿਚ ਕਪੂਰਥਲਾ ਇਲਾਕੇ ਦੀਆਂ ਸੈਂਕੜੇ ਔਰਤਾਂ ਨੇ ਕਪੂਰਥਲਾ ਦੇ ਰਿਲਾਇੰਸ ਮਾਲ ਜਲੰਧਰ ਰੋਡ ਵਿਖੇ ਧਰਨਾ ਦਿੱਤਾ ਤੇ ਫਿਰ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ ਅਤੇ ਜਨਰਲ ਸਕੱਤਰ ਤੇਜਪਾਲ ਸਿੰਘ ਦੀ ਅਗਵਾਈ ਹੇਠ ਇਸ ਧਰਨੇ ਅਤੇ ਮਾਰਚ ਦੇ ਦੌਰਾਨ ਸ਼ਾਮਿਲ ਔਰਤਾਂ ਅੰਦਰ ਕਿਸਾਨ ਸੰਘਰਸ਼ ਪ੍ਰਤੀ ਭਾਰੀ ਜੋਸ਼ ਅਤੇ ਉਤਸ਼ਾਹ ਦੇ ਨਾਲ ਨਾਲ ਕੇਂਦਰ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਵੀ ਸੀ। ਸਮੂਹ ਔਰਤਾਂ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਤੇ ਸਰਕਾਰ ਵਿਰੋਧੀ ਨਾਅਰੇ ਲਗਾਏ ਜਾ ਰਹੇ ਸਨ ।

ਧਰਨੇ ਦੌਰਾਨ ਜਸਵਿੰਦਰ ਕੌਰ ਬਾਜਵਾ ,ਮਧੂਪਾਲ ਕੌਰ, ਦਲਜੀਤ ਕੌਰ ਵਾਲੀਆ, ਡੌਲੀ ਢੀਂਡਸਾ , ਰਮਨਦੀਪ ਕੌਰ, ਜਤਿੰਦਰ ਕੌਰ ਵਾਲੀਆ, ਮਮਤਾ ਰਾਣੀ, ਬਲਜਿੰਦਰ ਕੌਰ ਰਮੀਦੀ, ਕੰਵਲਜੀਤ ਕੌਰ ਧਾਲੀਵਾਲ, ਮਹਿੰਦਰ ਕੌਰ, ਕੁਲਵਿੰਦਰ ਕੌਰ, ਮੋਹਨਜੀਤ ਕੌਰ, ਮਲਕੀਤ ਕੌਰ, ਜਸਵਿੰਦਰ ਕੌਰ , ਮਨਜੀਤ ਕੌਰ ਧੰਮ ਆਦਿ ਨੇ ਸੰਬੋਧਨ ਕੀਤਾ ਤੇ ਜੋਸ਼ ਭਰਪੂਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ ਨੂੰ 10 ਅਕਤੂਬਰ 2020 ਤੋਂ ਅਣਮਿੱਥੇ ਸਮੇਂ ਲਈ ਬੰਦ ਕਰਵਾਇਆ ਹੋਇਆ ਹੈ। ਇਸੇ ਮੌਲ ਦੇ ਸਾਹਮਣੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਕੁਲਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਪੰਨੂ , ਧਰਮਪਾਲ ,ਸੁਖਦੇਵ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ ,ਹਰਭਜਨ ਸਿੰਘ ,ਤਿਲਕ ਰਾਜ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ । ਗੁਰੂ ਨਾਨਕ ਸਟੇਡੀਅਮ ਵਿਖੇ ਇਸ ਪੈਦਲ ਮਾਰਚ ਦੀ ਸਮਾਪਤੀ ਸਮੇਂ ਤੇਜਪਾਲ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ 26 ਜਨਵਰੀ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਤੇ ਦੱਸਿਆ ਕਿ 26 ਨੂੰ ਕਪੂਰਥਲਾ ਵਿਖੇ ਵੀ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਵੱਡਾ ਸਮਾਗਮ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਜੋ ਲੋਕ ਕਿਸੇ ਵਜ੍ਹਾ ਕਰਕੇ ਦਿੱਲੀ ਨਹੀਂ ਜਾ ਸਕਣਗੇ। ਉਹ ਸਥਾਨਕ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕਰਨ।

Previous articleਅਮੀਰ ਹੋਣ ਦੀ ਅਨੋਖੀ ਦੌੜ
Next articleਕਾਮਿਆਂ ਦੀ ਪ੍ਰਭਾਤ