ਅਮਿਤਾਭ ਨੂੰ ਦਾਦਾਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ

ਸੁਪਰ ਸਟਾਰ ਅਮਿਤਾਭ ਬੱਚਨ ਨੂੰ ਦਾਦਾਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਗਲਵਾਰ ਨੂੰ ਟਵਿੱਟਰ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ। ਸ੍ਰੀ ਜਾਵੜੇਕਰ ਨੇ ਟਵੀਟ ਕੀਤਾ ‘‘ ਮਹਾਨ ਅਭਿਨੇਤਾ ਅਮਿਤਾਭ ਬੱਚਨ ਜਿਨ੍ਹਾਂ ਮਨੋਰੰਜਨ ਦੇ ਨਾਲ ਨਾਲ ਦੋ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਦੀ ਸਰਬਸੰਮਤੀ ਨਾਲ ‘ਦਾਦਾਸਾਹਿਬ ਫਾਲਕੇ’ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਪੂਰਾ ਦੇਸ਼ ਅਤੇ ਕੌਮਾਂਤਰੀ ਭਾਈਚਾਰਾ ਖੁਸ਼ ਹੈ।’’ ਆਪਣੇ ਪੰਜ ਦਹਾਕਿਆਂ ਦੇ ਫਿਲਮੀ ਕਰੀਅਰ ਵਿੱਚ ਉਨ੍ਹਾਂ ਕਈ ਯਾਦਗਾਰੀ ਫਿਲਮਾਂ ਕੀਤੀਆਂ। ਉਨ੍ਹਾਂ ਨੂੰ ਚਾਰ ਵਾਰ ਕੌਮੀ ਫਿਲਮ ਐਵਾਰਡ ਨਾਲ ਨਿਵਾਜ਼ਿਆ ਜਾ ਚੁੱਕਾ ਹੈ।

Previous articleਨਿਊਜ਼ੀਲੈਂਡ ਜਨਗਣਨਾ: ਪੰਜ ਸਾਲਾਂ ’ਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ
Next articleਬੁਮਰਾਹ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ’ਚੋਂ ਬਾਹਰ