ਅਮਰੀਕੀ ਸੰਸਦ ਮੈਂਬਰ ਵੱਲੋਂ ਭਾਰਤੀ ਕਿਸਾਨਾਂ ਦਾ ਸਮਰਥਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਇਕ ਨਾਮੀ ਦੇ ਸੰਸਦ ਮੈਂਬਰ ਨੇ ਭਾਰਤ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਆਲਮੀ ਮਹਾਂਮਾਰੀ ਦੇ ਬਾਵਜੂਦ ਭਾਰਤ ਵਿਚ ਕਿਸਾਨ ਖੇਤੀਬਾੜੀ ਸੁਧਾਰਾਂ ਦੇ ਪ੍ਰਭਾਵਾਂ ਬਾਰੇ ਚਿੰਤਤ ਹਨ।

ਭਾਰਤ ਅਤੇ ਭਾਰਤੀ ਅਮਰੀਕੀਆਂ ਬਾਰੇ ਅਮਰੀਕੀ ਕੌਕਸ ਗਰੁੱਪ ਦੇ ਸਹਿ-ਚੇਅਰਮੈਨ ਬ੍ਰੈਡ ਸ਼ਰਮੈਨ ਨੇ ਕਿਹਾ, “ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਵਿਸ਼ਵਵਿਆਪੀ ਮਹਾਂਮਾਰੀ ਦੇ ਦੌਰਾਨ ਭਾਰਤ ਦੇ ਕਿਸਾਨ ਹਾਲ ਦੇ ਖੇਤੀਬਾੜੀ ਸੁਧਾਰਾਂ ਦੇ ਪ੍ਰਭਾਵਾਂ ਬਾਰੇ ਚਿੰਤਤ ਹਨ। ਜਿਵੇਂ ਕਿ ਅਸੀਂ ਯੂਐਸ ਦੇ ਆਪਣੇ ਤਜ਼ਰਬੇ ਤੋਂ ਜਾਣਦੇ ਹਾਂ ਨਾਗਰਿਕਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।”

ਉਨ੍ਹਾਂ ਟਵੀਟ ਕੀਤਾ,“ ਭਾਰਤ ਅਤੇ ਭਾਰਤੀ ਅਮਰੀਕੀਆਂ ਬਾਰੇ ਕੌਕਸ ਦੇ ਚੇਅਰਮੈਨ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਰਮਿਆਨ ਨੇੜਲੇ ਭਾਈਵਾਲੀ ਨੂੰ ਉਤਸ਼ਾਹਤ ਕੀਤਾ ਹੈ। ਇਹ ਭਾਈਵਾਲੀ ਹਿੱਤਾਂ ਤੇ ਕਦਰਾਂ ਕੀਮਤਾਂ ’ਤੇ ਅਧਾਰਤ ਹੈ, ਜਿਸ ਵਿੱਚ ਮਨੁੱਖੀ ਅਧਿਕਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਤੀ ਸਾਂਝਾ ਸਮਰਪਣ ਹੈ।’ ‘

Previous articleਕਰੋਨਾ ਪੀੜਤਾਂ ਦੇ ਘਰਾਂ ਬਾਹਰ ਨਹੀਂ ਲੱਗਣਗੇ ਪੋਸਟਰ: ਸੁਪਰੀਮ ਕੋਰਟ
Next articleਕਿਸਾਨਾਂ ਦੇ ਬੰਦ ਨੂੰ ਭਰਵਾਂ ਹੁੰਗਾਰਾ