ਅਮਰੀਕਾ ਹਵਾਈ ਅੱਡੇ ’ਤੇ ਭਾਰਤੀ ਦੇ ਬੈਗ ’ਚੋਂ ਪਾਥੀਆਂ ਬਰਾਮਦ ਹੋਈਆਂ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਸਕਿਓਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭਾਰਤ ਤੋਂ ਪਰਤੇ ਯਾਤਰੀ ਦੇ ਸਾਮਾਨ ਵਿੱਚੋਂ ਦੋ ਪਾਥੀਆਂ ਬਰਾਮਦ ਕੀਤੀਆਂ ਹਨ। ਜਿਸ ਬੈਗ ਵਿਚ ਭਾਰਤੀ ਯਾਤਰੀ ਪਾਥੀਆਂ ਗੋਬਰ ਲੈ ਕੇ ਆਇਆ ਸੀ, ਉਸ ਨੂੰ ਉਹ ਹਵਾਈ ਅੱਡੇ ’ਤੇ ਹੀ ਛੱਡ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਵਿੱਚ ਪਾਥੀਆਂ ’ਤੇ ਪਾਬੰਦੀ ਹੈ,ਕਿਉਂਕਿ ਅਜਿਹਾ ਮੰਨਿਆਂ ਜਾਂਦਾ ਹੈ ਕਿ ਇਸ ਨਾਲ ਮੂੰਹ-ਖੁਰ ਦੀ ਬਿਮਾਰੀ ਫੈਲਦੀ ਹੈ। ਇਨ੍ਹਾਂ ਪਾਥੀਆਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

Previous articleਅਫ਼ਗਾਨਿਸਤਾਨ ’ਚ ਬੰਬ ਧਮਾਕਾ, ਗਿਆਰਾਂ ਮੌਤਾਂ
Next articleਨੇਪਾਲ: ਓਲੀ ਬਹੁਮਤ ਸਾਬਿਤ ਕਰਨ ’ਚ ਨਾਕਾਮ