ਅਮਰੀਕਾ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ: ਚੀਨੀ ਫ਼ੌਜ

ਪੇਈਚਿੰਗ (ਸਮਾਜ ਵੀਕਲੀ) : ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ, ਕੌਮਾਂਤਰੀ ਕਾਨੂੰਨ ਅਤੇ ਵਿਸ਼ਵ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਹ ਬਿਆਨ ਅਮਰੀਕਾ ਦੇ ਰੱਖਿਆ ਵਿਭਾਗ ਵੱਲੋਂ ਚੀਨ ਦੀ ਫ਼ੌਜ ਦੀਆਂ ਸਰਗਰਮੀਆਂ ਤੇ ਟੀਚਿਆਂ ਬਾਰੇ ਕਾਂਗਰਸ ਲਈ ਜਾਰੀ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ’ਚ ਇਹ ਗਿਆ ਸੀ ਕਿ ‘ਇਸ ਦੇ (ਚੀਨੀ ਫ਼ੌਜ ਦੀਆਂ ਨੀਤੀਆਂ) ਅਮਰੀਕਾ ਦੇ ਕੌਮੀ ਹਿੱਤਾਂ ਅਤੇ ਕੌਮਾਂਤਰੀ ਨਿਯਮਾਂ ’ਤੇ ਗੰਭੀਰ ਪ੍ਰਭਾਵ ਪੈਣਗੇ।’

ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਆਂ ਨੇ ਇਸ ਰਿਪੋਰਟ ਨੂੰ ਚੀਨ ਦੇ ਉਦੇਸ਼ਾਂ ਤੇ ਪੀਪਲਜ਼ ਲਿਬਰੇਸ਼ਨ ਆਰਮੀ ਤੇ ਚੀਨ ਦੇ 1.4 ਬਿਲੀਅਨ ਲੋਕਾਂ ਸਬੰਧੀ ‘ਤੋੜ-ਮਰੋੜ ਕੇ ਪੇਸ਼ ਕੀਤੇ ਗਏ ਤੱਥ’ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਪੱਸ਼ਟ ਹੈ ਕਿ ਇਹ ਅਮਰੀਕਾ ਹੈ ਜੋ ਖਿੱਤੇ ਦੀ ਸ਼ਾਂਤੀ ਲਈ ਵੱਡਾ ਖ਼ਤਰਾ ਹੈ, ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਤੇ ਵਿਸ਼ਵ ਸ਼ਾਂਤੀ ਤਬਾਹ ਕਰਨ ਵਾਲਾ ਹੈ।

Previous article‘ਗੋਲੀਬੰਦੀ ਦੀ ਊਲੰਘਣਾ’ ’ਤੇ ਭਾਰਤੀ ਕੂਟਨੀਤਕ ਤਲਬ
Next articleDearth of ventilators, oxygen cylinders adds to Covid agony in Agra