ਅਮਰੀਕਾ ਵਿਚ ਰਹਿ ਕੇ ਪੰਜਾਬੀ ਸੰਗੀਤ ਦੀ ਕਰ ਰਿਹਾ ਹਾਂ ਪ੍ਰਮੋਸ਼ਨ – ਸੰਗੀਤਕਾਰ ਨਰਿੰਦਰ ਬੱਗਾ

ਫੋਟੋ : - ਮਿਊਜਿਕ ਡਾਇਰੈਕਟਰ ਨਰਿੰਦਰ ਬੱਗਾ ਅਮਰੀਕਾ ਆਪਣੇ ਸਹਿਯੋਗੀ ਕਲਾਕਾਰਾਂ ਨਾਲ।

ਸ਼ਾਮਚੁਰਾਸੀ 27 ਜੁਲਾਈ, (ਚੁੰਬਰ) (ਸਮਾਜ ਵੀਕਲੀ)– ਪੰਜਾਬੀ ਗੀਤ ਸੰਗੀਤ ਦਾ ਦਰਜਾ ਮੁੱਢ ਕਦੀਮ ਤੋਂ ਬੜਾ Àੁੱਚਾ ਸੁੱਚਾ ਰਿਹਾ ਹੈ। ਇਸ ਖੇਤਰ ਨਾਲ ਕੰਮ ਕਰਨ ਵਾਲੇ ਕਲਾਕਾਰ ਬੜੇ ਮੇਹਨਤੀ ਹੁੰਦੇ ਹਨ ਅਤੇ ਸੂਝਵਾਨ ਤਰੀਕੇ ਨਾਲ ਕਾਮਯਾਬੀ ਦੀਆਂ ਮੰਜਿਲਾਂ ਸਰ ਕਰ ਰਹੇ ਹਨ।

ਜਿਸ ਦੀ ਕੜੀ ਵਿਚ ਹੀ ਪੰਜਾਬ ਦੇ ਜ਼ਿਲ•ਾ ਹੁਸ਼ਿਆਰਪੁਰ ਨੇੜਲੇ ਕਸਬਾ ਸ਼ਾਮਚੁਰਾਸੀ ਨਜ਼ਦੀਕ ਪਿੰਡ ਕੋਟਲਾ ਦਾ ਜੰਮਪਲ ਸੰਗੀਤਕਾਰ ਨਰਿੰਦਰ ਬੱਗਾ ਅੱਜਕਲ ਵਿਦੇਸ਼ੀ ਧਰਤੀ ਅਮਰੀਕਾ ਵਿਚ ਰਹਿੰਦਿਆਂ ਹੀ ਪੰਜਾਬੀ ਸੰਗੀਤ ਦੀ ਨਿਰੰਤਰ ਸੇਵਾ ਕਰਦਾ ਆ ਰਿਹਾ ਹੈ। ਰੋਜੀ ਰੋਟੀ ਲਈ ਭਾਵੇਂ ਉਹ ਵਿਦੇਸ਼ ਗਿਆ ਪਰ ਉਸ ਦਾ ਸੰਗੀਤਕ ਤਜਰਬਾ ਉਸ ਨੂੰ ਅਮਰੀਕਾ ਦੀਆਂ ਵੱਡੀਆਂ ਵੱਡੀਆਂ ਪੰਜਾਬੀ ਸਟੇਜਾਂ ਵਿਚ ਇਕ ਖਿੜੇ ਫੁੱਲ ਵਾਂਗ ਚਮਕਾ ਗਈਆਂ।

ਨਰਿੰਦਰ ਬੱਗਾ ਨੇ ਦੱਸਿਆ ਕਿ ਦੋ ਦਹਾਕਿਆਂ ਤੋਂ ਵੱਧ ਦੇ ਸਮੇਂ ਵਿਚ ਉਸ ਨੇ ਇਥੇ ਹੋਣ ਵਾਲੇ ਸਟੇਜ ਪ੍ਰੋਗਰਾਮਾਂ ਦੌਰਾਨ ਉਸਤਾਦ ਸਰਦੂਲ ਸਿਕੰਦਰ, ਅਮਰ ਨੂਰੀ, ਮਨਮੋਹਨ ਵਾਰਿਸ, ਮੁਹੰਮਦ ਸਦੀਕ, ਹੰਸ ਰਾਜ ਹੰਸ, ਕਮਲ ਹੀਰ, ਸੰਗਤਾਰ, ਮਾਸਟਰ ਸਲੀਮ, ਮਿਸ ਪੂਜਾ, ਐਚ ਐਸ ਭਜਨ, ਦੇਬੀ ਮਖਸੂਸਪੁਰੀ, ਇੰਦਰਜੀਤ ਨਿੱਕੂ, ਸੁਖਵਿੰਦਰ ਪੰਛੀ, ਬਰਜਿੰਦਰ ਮਚਲਾ ਜੱਟ, ਜਗਤਾਰ ਜੱਗੀ ਸਮੇਤ ਕਈ ਹੋਰ ਕਲਾਕਾਰਾਂ ਨਾਲ ਸਟੇਜੀ ਸੰਗਤ ਕਰਦਿਆਂ ਪੰਜਾਬੀ ਸੰਗੀਤ ਦੀ ਪ੍ਰਮੋਸ਼ਨ ਕੀਤੀ।

ਨਰਿੰਦਰ ਬੱਗਾ ਪੰਜਾਬ ਰਹਿੰਦਿਆਂ ਵੀ ਉਹ ਸਵ. ਪਰਮਿੰਦਰ ਸੰਧੂ, ਸੁਖਵਿੰਦਰ ਪੰਛੀ, ਮੰਗੀ ਮਾਹਲ, ਸੁੱਚਾ ਰੰਗੀਲਾ, ਪਾਲੀ ਦੇਤਵਾਲੀਆ, ਰਣਜੀਤ ਮਣੀ, ਜਸਵੰਤ ਸੰਦੀਲਾ ਸਮੇਤ ਕਈ ਹੋਰਾਂ ਨਾਲ ਸਟੇਜ ਸ਼ੋਅ ਕਰਦਾ ਰਿਹਾ। ਉਸ ਦਾ ਮੰਨਣਾ ਹੈ ਕਿ ਸ਼ਾਮਚੁਰਾਸੀ ਸੰਗੀਤ ਘਰਾਣੇ ਦੇ ਉਸਤਾਦ ਕਲਾਕਾਰਾਂ ਅਤੇ ਬਾਬਾ ਸ਼ਾਮੀ ਸ਼ਾਹ ਜੀ ਦਾ ਆਸ਼ੀਰਵਾਦ ਉਸ ਨੂੰ ਵਰਦਾਨ ਵਾਂਗ ਮਿਲਿਆ ਹੋਇਆ ਹੈ।

ਸੰਗੀਤ ਦੀਆਂ ਵੰਨਗੀਆਂ ਦੀ ਸਿੱਖਿਆ ਉਸ ਨੇ ਸਵ. ਉਸਤਾਦ ਸ਼੍ਰੀ ਗੁਲਜਾਰ ਮੁਹੰਮਦ ਜੀ ਭੁੱਲਾਰਾਈ ਵਾਲਿਆਂ ਤੋਂ ਪ੍ਰਾਪਤ ਕੀਤੀ। ਦੁਆ ਕਰਦੇ ਹਾਂ ਕਿ ਨਰਿੰਦਰ ਬੱਗਾ ਸੰਗੀਤ ਜਗਤ ਵਿਚ ਇਸੇ ਤਰ•ਾਂ ਹੀ ਆਪਣੀ ਵੱਖਰੀ ਅਤੇ ਨਿਵੇਕਲੀ ਭੂਮਿਕਾ ਅਦਾ ਕਰਦਾ ਰਹੇਗਾ, ਜਿਸ ਤੇ ਸਮੁੱਚੇ ਪੰਜਾਬੀਅਤ ਨੂੰ ਨਾਜ਼ ਹੋਵੇਗਾ।

Previous articleਸਿਹਤ ਮੁਲਾਜ਼ਮਾਂ ਦਾ ਸੰਘਰਸ਼ ਭਖਿਆ ਭੁੱਖ ਹੜਤਾਲ ਤੀਜੇ ਦਿਨ ਵਿੱਚ ਸ਼ਾਮਲ
Next articleਜੱਸੀ ਧੰਜਲ ਅਤੇ ਹਰਲੀਨ ਅਖ਼ਤਰ ਲੈ ਕੇ ਆ ਰਹੇ ਹਨ ‘ਅੱਖ ਡਰਾਇਵਰ ਦੀ’