ਜੱਸੀ ਧੰਜਲ ਅਤੇ ਹਰਲੀਨ ਅਖ਼ਤਰ ਲੈ ਕੇ ਆ ਰਹੇ ਹਨ ‘ਅੱਖ ਡਰਾਇਵਰ ਦੀ’

ਫੋਟੋ : - 'ਅੱਖ ਡਰਾਇਵਰ ਦੀ' ਦਾ ਪੋਸਟਰ।

ਸ਼ਾਮਚੁਰਾਸੀ 27 ਜੁਲਾਈ, (ਚੁੰਬਰ) (ਸਮਾਜ ਵੀਕਲੀ) – ਸ਼ੋਸ਼ਲ ਮੀਡੀਏ ਅਤੇ ਯੂ ਟਿਊਬ ਚੈਨਲ ਤੇ ਜਿੱਥੇ ਸੋਲੋ ਗੀਤਾਂ ਦੀ ਗਾਇਕਾਂ ਨੇ ਕਤਾਰ ਬੰਨ•ੀ ਹੋਈ ਹੈ, Àੁੱਥੇ ਹੀ ਟਾਵੇਂ ਟਾਵੇਂ ਦੋਗਾਣਾ ਗੀਤ ਵੀ ਮਾਰਕੀਟ ਵਿਚ ਆ ਰਹੇ ਹਨ। ਜਿਸ ਦੀ ਮੋਹਰਲੀ ਕਤਾਰ ਵਿਚ ‘ਅੱਖ ਡਰਾਇਵਰ ਦੀ’ ਦੋਗਾਣਾ ਟਾਇਟਲ ਲੈ ਕੇ ਪ੍ਰਵਾਸੀ ਗਾਇਕ ਜੱਸੀ ਧੰਜਲ ਆਇਆ ਹੈ।

ਜਿਸ ਨੇ ਇਸ ਟਰੈਕ ਵਿਚ ਆਪਣੀ ਸਹਿਯੋਗੀ ਗਾਇਕਾ ਹਰਲੀਨ ਅਖ਼ਤਰ ਨੂੰ ਸ਼ਾਮਿਲ ਕੀਤਾ ਹੈ। ਇਸ ਟਰੈਕ ਦਾ ਸੰਗੀਤ ਰਜੇਸ਼ ਬਿੱਟੂ ਦਾ ਹੈ  ਅਤੇ ਇਸ ਦੇ ਗੀਤਕਾਰ ਸੁਖਵਿੰਦਰ ਸੁਜਾਪੁਰੀ ਹਨ। ਸੁਖਬੀਰ ਧਾਲੀਵਾਲ ਅਤੇ ਸੇਮਾ ਤਲਵੰਡੀ ਦੀ ਇਸ ਪੇਸ਼ਕਸ਼ ਨੂੰ  ਦੇਸੀ ਟਰੈਕ ਨੇ ਰਿਲੀਜ਼ ਕੀਤਾ ਹੈ। ਜੱਸੀ ਧੰਜਲ ਪਿੱਛਲੇ ਲੰਮੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਿਹ ਕੇ ਪੰਜਾਬੀ ਗਾਇਕੀ ਲਈ ਸਿਰਤੋੜ ਯਤਨ ਕਰਦੇ ਆ ਰਹੇ ਹਨ। ਪ੍ਰਮਾਤਮਾ ਉਨ•ਾਂ ਨੂੰ ਕਾਮਯਾਬੀ ਤੇ ਬੁਲੰਦੀ ਬਖਸ਼ੇ।

Previous articleਅਮਰੀਕਾ ਵਿਚ ਰਹਿ ਕੇ ਪੰਜਾਬੀ ਸੰਗੀਤ ਦੀ ਕਰ ਰਿਹਾ ਹਾਂ ਪ੍ਰਮੋਸ਼ਨ – ਸੰਗੀਤਕਾਰ ਨਰਿੰਦਰ ਬੱਗਾ
Next articleਸੱਤੀ ਖੋਖੇਵਾਲੀਆ ‘ਸੈਲਫਿਸ਼’ ਟਰੈਕ ਨਾਲ ਖੱਟ ਰਿਹਾ ਮੁਹੱਬਤ